ਇਸਰੋ ''ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

09/30/2019 1:42:20 PM

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਾਇੰਟਿਸਟ/ਇੰਜੀਨੀਅਰ ਐੱਸ.ਸੀ. ਸਿਵਲ, ਇਲੈਕਟ੍ਰਿਕਲ ਰੈਫਰਿਜੇਸ਼ਨ ਅਤੇ ਏਅਰ ਕੰਡੀਸ਼ਨਿੰਗ ਅਤੇ ਆਰਕੀਟੈਕਚਰ ਇੰਜੀਨੀਅਰਿੰਗ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਸਰੋ ਨੇ 21 ਅਹੁਦਿਆਂ 'ਤੇ ਐਪਲੀਕੇਸ਼ਨ ਮੰਗੇ ਹਨ। ਐਪਲੀਕੇਸ਼ਨ ਦੀ ਆਖਰੀ 14 ਅਕਤੂਬਰ 2019 ਤੈਅ ਕੀਤੀ ਗਈ ਹੈ।
 

ਯੋਗਤਾ
ਉਮੀਦਵਾਰ ਦੀ ਪਹਿਲੀ ਸ਼੍ਰੇਣੀ 'ਚ ਸਿਵਲ ਇੰਜੀਨੀਅਰਿੰਗ 'ਚ ਬੀਟੈੱਕ 'ਚ 65 ਫੀਸਦੀ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੋਵੇ।
 

ਐਪਲੀਕੇਸ਼ਨ ਫੀਸ
ਐਪਲੀਕੇਸ਼ਨ ਫੀਸ 100 ਰੁਪਏ ਹੈ। ਉਮੀਦਵਾਰ ਆਪਣੇ ਕੋਲ ਐੱਸ.ਬੀ.ਆਈ. ਬਰਾਂਚ 'ਤੇ ਜਾ ਕੇ ਇੰਟਰਨੈੱਟ ਬੈਂਕਿੰਗ/ਡੈਬਿਟ ਕਾਰਡ ਜਾਂ ਆਫਲਾਈਨ ਜਾਂ ਫਿਰ ਭੁਗਤਾਨ ਆਨਲਾਈਨ ਕਰ ਸਦੇ ਹਨ।
 

ਆਖਰੀ ਤਾਰੀਕ
ਐਪਲੀਕੇਸ਼ਨ ਜਮ੍ਹਾ ਕਰਨ ਦੀ ਆਖਰੀ ਤਾਰੀਕ 16-10-2019 ਹੈ। ਉੱਥੇ ਹੀ ਆਨਲਾਈਨ ਐਪਲੀਕੇਸ਼ਨ ਜਮ੍ਹਾ ਕਰਨ ਦੀ ਆਖਰੀ ਤਾਰੀਕ 14-10-2019 ਹੈ।
 

ਇਸ ਤਰ੍ਹਾਂ ਹੋਵੇਗੀ ਭਰਤੀ
ਇਨ੍ਹਾਂ ਸਾਰੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਮਾਧਿਅਮ ਨਾਲ ਹੋਵੇਗੀ। ਜਿਸ ਤੋਂ ਬਾਅਦ ਉਮੀਦਵਾਰਾਂ ਨੂੰ ਇੰਟਰਵਿਊ ਦੇ ਸ਼ਾਰਟਲਿਸਟ 'ਚ ਕੀਤਾ ਜਾਵੇਗਾ।
 

ਇਸ ਤਰ੍ਹਾਂ ਹੋਵੇਗਾ ਪ੍ਰੀਖਿਆ ਦਾ ਪੈਟਰਨ
ਲਿਖਤੀ ਪ੍ਰੀਖਿਆ 'ਚ 80 ਨੰਬਰ ਦੇ ਆਬਜੈਕਟਿਵ ਟਾਈਪ ਸਵਾਲ ਪੁੱਛੇ ਜਾਣਗੇ। ਜਿਸ 'ਚ ਤੁਹਾਨੂੰ 60 ਫੀਸਦੀ ਅੰਕ ਲਿਆਉਣੇ ਹੋਣਗੇ। ਜੋ ਉਮੀਦਵਾਰ 60 ਫੀਸਦੀ ਅੰਕ ਲੈ ਕੇ ਆਉਂਦਾ ਹੈ। ਉਨ੍ਹਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

DIsha

This news is Content Editor DIsha