ਭਾਰਤੀ ਰੇਲਵੇ 'ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

07/27/2020 10:20:14 AM

ਨਵੀਂ ਦਿੱਲੀ- ਭਾਰਤੀ ਰੇਲਵੇ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖਣ ਵਾਲੇ ਨੌਜਵਾਨਾਂ ਲਈ ਚੰਗਾ ਮੌਕਾ ਹੈ। ਦਰਅਸਲ ਪੱਛਮੀ ਰੇਲਵੇ ਨੇ ਜੂਨੀਅਰ ਟੈਕਨੀਕਲ ਐਸੋਸੀਏਟ ਦੇ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। 

ਅਹੁਦਿਆਂ ਦਾ ਨਾਂ ਅਤੇ ਗਿਣਤੀ
ਜੂਨੀਅਰ ਟੈਕਨੀਕਲ ਐਸੋਸੀਏਟ (ਵਰਕਰਜ਼)- 19 ਅਹੁਦੇ
ਜੂਨੀਅਰ ਟੈਕਨੀਕਲ ਐਸੋਸੀਏਟ (ਇਲੈਕਟ੍ਰਿਕਲ- 12 ਅਹੁਦੇ
ਜੂਨੀਅਰ ਟੈਕਨੀਕਲ ਐਸੋਸੀਏਟ (ਟੈਲੀਕਮਿਊਨੀਕੇਸ਼ਨ/ਐੱਸ ਐਂਡ ਟੀ)- 10 ਅਹੁਦੇ

ਸਿੱਖਿਆ ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਜ਼ਰੂਰੀ ਹੈ। ਉਮੀਦਵਾਰਾਂ ਨੂੰ ਸੰਬੰਧਤ ਇੰਜੀਨੀਅਰਿੰਗ ਸਟ੍ਰੀਮ 'ਚ 3 ਸਾਲ ਦਾ ਡਿਪਲੋਮਾ ਜਾ ਬੀ.ਐੱਸ.ਸੀ. ਜਾਂ 4 ਸਾਲ ਦੀ ਬੈਚਲਰ ਡਿਗਰੀ ਹੋਣੀ ਜ਼ਰੂਰੀ ਹੈ।

ਉਮਰ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 33 ਅਤੇ 38 ਸਾਲ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ ਕੀਤੀ ਗਈ ਹੈ।

ਅਪਲਾਈ ਕਰਨ ਦੀ ਆਖਰੀ ਤਾਰੀਖ਼
ਇਛੁੱਕ ਉਮੀਦਵਾਰ 22 ਅਗਸਤ 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਇੰਨੀ ਹੋਵੇਗੀ ਫੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਜਨਰਲ/ਆਮ ਵਰਗ ਦੇ ਉਮੀਦਵਾਰਾਂ ਨੂੰ 500 ਰੁਪਏ ਫੀਸ ਦੇਣੀ ਹੋਵੇਗੀ, ਜਦੋਂ ਕਿ ਐੱਸ.ਸੀ./ਐੱਸ.ਟੀ. ਵਰਗ ਅਤੇ ਮਹਿਲਾ ਉਮੀਦਵਾਰਾਂ ਲਈ 250 ਰੁਪਏ ਫੀਸ ਤੈਅ ਹੈ।

DIsha

This news is Content Editor DIsha