ਭਾਰਤੀ ਡਾਕ ਸੇਵਾ ''ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

10/17/2019 10:23:22 AM

ਨਵੀਂ ਦਿੱਲੀ— ਪੇਂਡੂ ਡਾਕ ਸੇਵਕ ਦੇ ਅਹੁਦਿਆਂ ਲਈ ਭਾਰਤੀ ਡਾਕ ਨੇ ਭਰਤੀਆਂ ਕੱਢੀਆਂ ਹਨ। ਆਂਧਰਾ ਪ੍ਰਦੇਸ਼, ਛੱਤੀਸਗੜ ਅਤੇ ਤੇਲੰਗਾਨਾ ਖੇਤਰਾਂ 'ਚ ਭਰਤੀਆਂ ਲਈ ਭਾਰਤੀ ਡਾਕ ਨੇ ਭਰਤੀਆਂ ਕੱਢੀਆਂ ਹਨ। ਇਨ੍ਹਾਂ 'ਚ ਆਂਧਰਾ ਪ੍ਰਦੇਸ਼ 'ਚ 2707, ਛੱਤੀਸਗੜ੍ਹ 'ਚ 1799 ਅਤੇ ਤੇਲੰਗਾਨਾ 'ਚ 970 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
 

ਆਖਰੀ ਤਾਰੀਕ
ਸਾਰੇ ਯੋਗ ਉਮੀਦਵਾਰ 14 ਨਵੰਬਰ 2019 ਤੱਕ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਲਈ ਯੋਗ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।
 

ਉਮਰ- ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵਧ ਤੋਂ ਵਧ 40 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਸਰਕਾਰੀ ਨਿਯਮਾਂ ਅਨੁਸਾਰ ਰਾਖਵਾਂਕਰਨ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਸੀਮਾ 'ਚ ਰਾਹਤ ਦਿੱਤੀ ਜਾਵੇਗੀ।
 

ਯੋਗਤਾ- ਉਮੀਦਵਾਰ 10ਵੀਂ ਪਾਸ ਹੋਵੇ। ਅਪਲਾਈ ਕਰਨ ਵਾਲੇ ਉਮੀਦਵਾਰ ਨੇ ਅੰਗਰੇਜ਼ੀ ਅਤੇ ਗਣਿਤ 'ਚ ਪਾਸਿੰਗ ਮਾਰਕਸ ਹਾਸਲ ਕੀਤੇ ਹੋਣ। ਇਸ ਦੇ ਨਾਲ ਹੀ ਉਮੀਦਵਾਰ ਨੂੰ ਖੇਤਰੀ ਭਾਸ਼ਾ ਅਤੇ ਬੇਸਿਕ ਕੰਪਿਊਟਰ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ।
 

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਉਨ੍ਹਾਂ ਦੇ ਆਨਲਾਈਨ ਐਪਲੀਕੇਸ਼ਨ ਫਾਰਮ ਦੇ ਆਧਾਰ 'ਤੇ ਹੋਵੇਗੀ। ਜਮਾਤ 10ਵੀਂ 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ।
 

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://indiapost.gov.in ਜਾਂ http://appost.in/gdsonline 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


DIsha

Content Editor

Related News