ਡਾਕ ਮਹਿਕਮੇ ''ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਨੂੰ ਬਿਨਾਂ ਪ੍ਰੀਖਿਆ ਮਿਲੇਗੀ ਸਰਕਾਰੀ ਨੌਕਰੀ

12/05/2020 12:21:13 PM

ਨਵੀਂ ਦਿੱਲੀ- ਭਾਰਤੀ ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਝਾਰਖੰਡ, ਨਾਰਥ ਈਸਟਰਨ ਅਤੇ ਪੰਜਾਬ ਪੋਸਟਲ ਸਰਕਾਰ ਵਿਚ ਗ੍ਰਾਮੀਣ ਡਾਕ ਸੇਵਕਾਂ ਦੇ ਢਾਈ ਹਜ਼ਾਰ ਤੋਂ ਵਧੇਰੇ ਖਾਲ੍ਹੀ ਪਏ ਅਹੁਦਿਆਂ 'ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤੀ ਡਾਕ ਮਹਿਕਮਾ 10ਵੀਂ ਪਾਸ ਨੌਜਵਾਨਾਂ ਨੂੰ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੀ ਨੌਕਰੀ ਦੇ ਰਿਹਾ ਹੈ।

ਕੁੱਲ ਅਹੁਦੇ- 1634
ਝਾਰਖੰਡ ਪੋਸਟਲ ਸਰਕਲ- 1118 ਅਹੁਦੇ
ਨਾਰਥ ਈਸਟਰਨ ਪੋਸਟਲ ਸਰਕਲ- 948 ਅਹੁਦੇ
ਪੰਜਾਬ ਪੋਸਟਲ ਸਰਕਾਰ- 516 ਅਹੁਦੇ
ਕੁੱਲ ਅਹੁਦੇ- 2582

ਉਮਰ- 
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਤੈਅ ਕੀਤੀ ਗਈ ਹੈ।

ਯੋਗਤਾ- 
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਆਖਰੀ ਤਾਰੀਖ਼- 
ਯੋਗ ਅਤੇ ਇਛੁੱਕ ਉਮੀਦਵਾਰ 11 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ।

ਐਪਲੀਕੇਸ਼ਨ ਫ਼ੀਸ- 
ਸਾਧਾਰਨ, ਓ.ਬੀ.ਸੀ., ਈ.ਡਬਲਯੂ.ਈ.ਐਸ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ ਐਸ.ਸੀ./ਐਸ.ਟੀ. ਵਰਗ ਅਤੇ ਬੀਬੀ ਉਮੀਦਵਾਰਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।

ਇੰਝ ਕਰੋ ਅਪਲਾਈ
ਰਜਿਸਟਰੇਸ਼ਨ ਜਾਂ ਭਰਤੀ ਪ੍ਰਕਿਰਿਆ ਦੇ ਸਬੰਧ 'ਚ ਕਿਸੇ ਵੀ ਜਾਣਕਾਰੀ ਲਈ ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫ਼ਿਕੇਸ਼ਨ ਚੈਕ ਕਰਨੀ ਹੋਵੇਗੀ। ਕੋਈ ਵੀ ਸਮੱਸਿਆ ਆਉਣ 'ਤੇ ਉਮੀਦਵਾਰ ਅਧਿਕਾਰਤ ਵੈੱਬਸਾਈਟ http://appost.in 'ਤੇ ਦਿੱਤੇ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹਨ ਜਾਂ ਈ-ਮੇਲ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਰਜਿਸਟਰੇਸ਼ਨ ਕਰਨਾ ਹੋਵੇਗਾ। ਰਜਿਸਟਰੇਸ਼ਨ ਕਰਨ ਤੋਂ ਬਾਅਦ ਯੂਨਿਕ ਰਜਿਸਟ੍ਰੇਸ਼ਨ ਨੰਬਰ ਜਨਰੇਟ ਹੋਵੇਗਾ, ਜਿਸ ਨੂੰ ਅੱਗੇ ਦੀ ਅਪਲਾਈ ਪ੍ਰਕਿਰਿਆ ਲਈ ਇਸਤੇਮਾਲ ਕਰਨਾ ਹੋਵੇਗਾ। ਦੂਜੇ ਸਟੈਪ ਵਿਚ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਜਮ੍ਹਾਂ ਕਰਨੀ ਹੋਵੇਗੀ। ਆਪਣੀ ਕੈਟੇਗਰੀ ਮੁਤਾਬਕ ਉਮੀਦਵਾਰ ਫ਼ੀਸ ਜਮ੍ਹਾਂ ਕਰਨਗੇ ਅਤੇ ਅਗਲੇ ਸਟੈਪ 'ਤੇ ਜਾਣਗੇ।


DIsha

Content Editor

Related News