ਭਾਰਤੀ ਜਲ ਸੈਨਾ ''ਚ ਨੌਕਰੀ ਪਾਉਣ ਦਾ ਆਖ਼ਰੀ ਮੌਕਾ, ਜਲਦ ਕਰੋ ਅਪਲਾਈ

05/04/2021 10:49:32 AM

ਨਵੀਂ ਦਿੱਲੀ- ਭਾਰਤੀ ਜਲ ਸੈਨਾ 'ਚ ਭਰਤੀ ਦੀ ਇੱਛਾ ਰੱਖਣ ਵਾਲੇ ਨੌਜਵਾਨ ਉਮੀਦਵਾਰਾਂ ਲਈ ਇਕ ਸੁਨਹਿਰੀ ਮੌਕਾ ਹੈ। ਦਰਅਸਲ ਭਾਰਤੀ ਜਲ ਸੈਨਾ 'ਚ 2500 ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। ਇਨ੍ਹਾਂ 'ਚੋਂ ਇੰਡੀਅਨ ਨੇਵੀ ਸੀਨੀਅਰ ਸੈਕੰਡਰੀ ਰਿਕਰੂਟ ਦੇ 2000 ਅਤੇ ਆਰਟੀਫੀਸਰ ਅਪ੍ਰੇਂਟਿਸ ਦੇ 500 ਅਹੁਦੇ ਹਨ। ਐਪਲੀਕੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ, ਜਿਸ ਦੀ ਸ਼ੁਰੂਆਤ 26 ਅਪ੍ਰੈਲ ਯਾਨੀ ਅੱਜ ਤੋਂ ਹੋ ਰਹੀ ਹੈ ਅਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 5 ਮਈ 2021 ਹੈ। 

ਆਖ਼ਰੀ ਤਾਰੀਖ਼
ਉਮੀਦਵਾਰ 5 ਮਈ 2021 ਤੱਕ ਅਪਲਾਈ ਕਰ ਸਕਦਾ ਹੈ। 

ਯੋਗਤਾ
ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਸਾਇੰਸ ਸਟ੍ਰੀਮ 'ਚ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ 12ਵੀਂ 'ਚ ਮੈਥਸ ਅਤੇ ਫਿਜ਼ਿਕਸ ਵਿਸ਼ੇ ਜ਼ਰੂਰ ਪੜ੍ਹੇ ਹੋਣ। ਨਾਲ ਹੀ ਫਿਜ਼ਿਕਸ, ਕੈਮਿਸਟਰੀ, ਬਾਓ ਜਾਂ ਕੰਪਿਊਟਰ ਸਾਇੰਸ 'ਚੋਂ ਕਿਸੇ ਇਕ ਵਿਸ਼ੇ ਦੀ ਪੜ੍ਹਾਈ ਕੀਤੀ ਹੋਵੇ। ਉੱਥੇ ਹੀ ਜੇਕਰ ਤੁਹਾਨੂੰ ਅਪ੍ਰੇਂਟਿਸ ਦੇ ਅਹੁਦਿਆਂ ਲਈ ਅਪਲਾਈ ਕਰਨਾ ਹੈ ਤਾਂ 12ਵੀਂ ਜਮਾਤ 'ਚ ਤੁਹਾਡੇ ਨੰਬਰ 60 ਫੀਸਦੀ ਅੰਕ ਹੋਣੇ ਜ਼ਰੂਰੀ ਹਨ।

ਉਮਰ
ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 1 ਫਰਵਰੀ 2001 ਤੋਂ ਲੈ ਕੇ 31 ਜੁਲਾਈ 2004 ਵਿਚਾਲੇ ਹੋਏ, ਉਦੋਂ ਹੀ ਉਮੀਦਵਾਰ ਅਪਲਾਈ ਕਰ ਸਕਦਾ ਹੈ।

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਇੰਡੀਅਨ ਨੇਵੀ ਦਾ ਅਧਿਕਾਰਤ ਵੈੱਬਸਾਈਟ https://www.joinindiannavy.gov.in/ 'ਤੇ ਜਾ ਕੇ ਅਪਲਾਈ ਕਰ ਸਕਦਾ ਹੈ।


DIsha

Content Editor

Related News