ਇੰਡੀਅਨ ਇੰਸਟੀਚਿਊਟ ਆਫ਼ ਹੈਂਡਲੂਮ ਤਕਨਾਲੋਜੀ 'ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

10/03/2022 11:06:32 AM

ਨਵੀਂ ਦਿੱਲੀ- ਇੰਡੀਅਨ ਇੰਸਟੀਚਿਊਟ ਆਫ਼ ਹੈਂਡਲੂਮ ਤਕਨਾਲੋਜੀ ਨੇ ਡੈਮੋਨਸਟ੍ਰੇਟਰ, ਲੈਬਾਰਟਰੀ ਅਸਿਸਟੈਂਟ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਖ਼ਰੀ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। 

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 30 ਸਾਲ ਹੋਣੀ ਚਾਹੀਦੀ ਹੈ। 

ਆਖ਼ਰੀ ਤਾਰੀਖ਼

ਉਮੀਦਵਾਰ 16 ਅਕਤੂਬਰ 2022 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਆਈ.ਆਈ.ਐੱਚ.ਟੀ. ਗੁਹਾਟੀ ਦੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਹੈਂਡਲੂਮ ਤਕਨਾਲੋਜੀ 'ਚ ਡਿਪਲੋਮਾ ਹੋਣਾ ਚਾਹੀਦਾ ਹੈ।

ਚੋਣ ਪ੍ਰਕਿਰਿਆ

ਉਮੀਦਵਾਰ ਦੀ ਚੋਣ ਪ੍ਰੀਖਿਆ, ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ

ਉਮੀਦਵਾਰ ਅਰਜ਼ੀ ਫਾਰਮ ਦਫ਼ਤਰ ਦੇ ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ਼ ਹੈਂਡਲੂਮ ਤਕਨਾਲੋਜੀ, ਜਵਾਹਰਨਗਰ, ਖਾਨਪਾੜਾ, ਗੁਹਾਟੀ- 781022 'ਤੇ ਭੇਜਣ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹਨ।

DIsha

This news is Content Editor DIsha