ਇੰਡੀਅਨ ਕੋਸਟ ਗਾਰਡ ’ਚ 350 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

01/11/2021 11:22:09 AM

ਨਵੀਂ ਦਿੱਲੀ: ਇੰਡੀਅਨ ਕੋਸਟ ਗਾਰਡ ਨੇ ਆਪਣੀ ਅਧਿਕਾਰਤ ਵੈਬਸਾਈਟ ’ਤੇ ਮਲਾਹ (ਜਨਰਲ ਡਿਊਟੀ), ਮਲਾਹ (ਡੋਮੈਸਟਿਕ ਬ੍ਰਾਂਚ) ਅਤੇ ਮਕੈਨੀਕਲ ਦੇ ਅਹੁਦਿਆਂ ’ਤੇ ਭਰਤੀ ਲਈ ਆਨਲਾਈਨ ਐਪਲੀਕੇਸ਼ਨ ਲਿੰਕ ਐਕਟਿਵ ਕਰ ਦਿੱਤਾ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ https://joinindiancoastguard.gov.in/ ’ਤੇ ਜਾ ਕੇ ਇੰਡੀਅਨ ਕੋਸਟ ਗਾਰਡ ਨਾਵਿਕ/ਮਕੈਨੀਕਲ ਭਰਤੀ 2021 ਲਈ 19 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ।

ਵੱਖ-ਵੱਖ ਅਹੁਦਿਆਂ ’ਤੇ ਕੁੱਲ 358 ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਮਲਾਹ(ਜਨਰਲ ਡਿਊਟੀ) , ਅਤੇ ਮਕੈਨੀਕਲ ਅਹੁਦਿਆਂ ਲਈ ਸ਼ੁਰੂਆਤੀ ਟ੍ਰੇਨਿੰਗ ’ਤੇ ਅਗਸ‍ਤ 2021 ਵਿੱਚ ਭੇਜਿਆ ਜਾਵੇਗਾ, ਜਦੋਂ ਕਿ ਮਲਾਹ (ਡੋਮੈਸਟਿਕ ਬ੍ਰਾਂਚ) ਲਈ ਅਕ‍ਤੂਬਰ 2021 ਵਿਚ ਆਈ.ਐਨ.ਐਸ. ਚਿਲਕਾ ’ਤੇ ਸਿਖਲਾਈ ਹੋਵੇਗੀ। 

ਅਹੁਦਿਆਂ ਦਾ ਵੇਰਵਾ

  • ਮਲਾਹ (ਜਨਰਲ ਡਿਊਟੀ) - 260 ਅਹੁਦੇ
  • ਮਲਾਹ (ਡੋੋਮੈਸਟਿਕ ਬ੍ਰਾਂਚ) - 50 ਅਹੁਦੇ
  • ਮਕੈਨੀਕਲ -31 ਅਹੁਦੇ
  • ਮਕੈਨੀਕਲ (ਇਲੈਕਟਰੀਕਲ) - 07 ਅਹੁਦੇ
  • ਮਕੈਨੀਕਲ (ਇਲੈਕਟ੍ਰਾਨਿਕਸ) - 10 ਅਹੁਦੇ
  • ਕੁੱਲ ਅਹੁਦੇ - 358

ਵਿਦਿਅਕ ਯੋਗਤਾ
ਮਲਾਹ (ਜਨਰਲ ਡਿਊਟੀ) ਅਹੁਦੇ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸ‍ਕੂਲ ਤੋਂ ਮੈਥਸ ਅਤੇ ਫਿਜ਼ੀਕ‍ਸ ਸਬ‍ਜੈਕ‍ਟ ਵਿਚ 12ਵੀਂ ਪਾਸ ਹੋਣਾ ਲਾਜ਼ਮੀ ਹੈ। ਹੋਰ ਅਹੁਦਿਆਂ ਲਈ 10ਵੀਂ ਪਾਸ ਉ‍ਮੀਦਵਾਰ ਅਪਲਾਈ ਕਰ ਸਕਦੇ ਹਨ ਪਰ ਸਬੰਧਤ ਟ੍ਰੇਡ ਵਿਚ ਪੜ੍ਹਾਈ ਹੋਣਾ ਜ਼ਰੂਰੀ ਹੈ

ਉਮਰ ਹੱਦ
ਉਮੀਦਵਾਰਾਂ ਦੀ ਉਮਰ 18 ਤੋਂ 22 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਤਨਖ਼ਾਹ
ਉਮੀਦਵਾਰਾਂ ਨੂੰ ਮਲਾਹ ਅਹੁਦਿਆਂ ਲਈ 21700/- ਰੁਪਏ ਅਤੇ ਮਕੈਨੀਕਲ ਦੇ ਅਹੁਦਿਆਂ ’ਤੇ 29200/- ਰੁਪਏ ਦੇ ਬੇਸਿਕ ਪੇਅ ’ਤੇ ਤਨਖ਼ਾਹ ਮਿਲੇਗੀ।

cherry

This news is Content Editor cherry