ਭਾਰਤੀ ਫੌਜ 'ਚ ਹੌਲਦਾਰ ਬਣਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

10/06/2019 1:35:17 PM

ਭਾਰਤੀ ਫੌਜ ਨੇ ਹੌਲਦਾਰ ਦੇ ਅਹੁਦੇ ਲਈ ਸਰਕਾਰੀ ਨੌਕਰੀ ਲਈ ਭਰਤੀ ਕੱਢੀ ਹੈ। ਜੋ ਉਮੀਦਵਾਰ ਭਾਰਤੀ ਫੌਜ 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਹੇਠਾਂ ਦਿੱਤੀ ਗਈ ਜਾਣਕਾਰੀ ਪੜ੍ਹ ਲੈਣ। ਉਸ ਤੋਂ ਬਾਅਦ ਹੀ ਅੱਗੇ ਦੀ ਪ੍ਰਕਿਰਿਆ ਸ਼ੁਰੂ ਕਰਨ।

ਅਹੁਦਿਆਂ ਦਾ ਵੇਰਵਾ
ਹੌਲਦਾਰ ਲਈ 20 ਅਹੁਦਿਆਂ 'ਤੇ ਐਪਲੀਕੇਸ਼ਨ ਮੰਗੀਆਂ ਹਨ।

ਯੋਗਤਾ
ਇਸ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਜਮਾਤ 12ਵੀਂ ਪਾਸ ਕੀਤੀ ਹੋਵੇ। ਜ਼ਿਕਰਯੋਗ ਹੈ ਕਿ ਉਮੀਦਵਾਰ ਕੋਲ ਜਮਾਤ 12ਵੀਂ 'ਚ ਮੈਥ ਅਤੇ ਸਾਇੰਸ ਵਿਸ਼ਾ ਹੋਣਾ ਚਾਹੀਦਾ।

ਉਮਰ
ਸਿਵਲ ਉਮੀਦਵਾਰ ਲਈ ਅਪਲਾਈ ਕਰਨ ਦੀ ਉਮਰ 20 ਤੋਂ 25 ਸਾਲ ਹੈ। ਉੱਥੇ ਹੀ ਇਨ-ਸਰਵਿਸ ਉਮੀਦਵਾਰਾਂ ਲਈ ਉਮਰ ਹੱਦ 28 ਸਾਲ ਹੈ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ।

ਆਖਰੀ ਤਾਰੀਕ
ਅਪਲਾਈ ਕਰਨ ਦੀ ਆਖਰੀ ਤਾਰੀਕ 30 ਅਕਤੂਬਰ 2019 ਹੈ।

ਇਸ ਤਰ੍ਹਾਂ ਹੋਵੇਗੀ ਚੋਣ
ਸਭ ਤੋਂ ਪਹਿਲਾਂ ਤੁਹਾਨੂੰ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ http://joinindianarmy.nic.in 'ਤੇ ਜਾਣਾ ਹੋਵੇਗਾ। ਉੱਥੇ ਹੀ ਇਸ 'ਤੇ ਚੋਣ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟੈਸਟ ਦੇ ਆਧਾਰ 'ਤੇ ਚੁਣਿਆ ਜਾਵੇਗਾ।


DIsha

Content Editor

Related News