ਗ੍ਰੈਜੂਏਟ ਪਾਸ ਮੁੰਡੇ-ਕੁੜੀਆਂ ਲਈ ਭਾਰਤੀ ਫ਼ੌਜ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ

01/22/2023 11:46:12 AM

ਨਵੀਂ ਦਿੱਲੀ- ਭਾਰਤੀ ਫ਼ੌਜ 'ਚ ਭਰਤੀ ਹੋਣ ਦਾ ਸੁਫ਼ਨਾ ਦੇਖਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਲਈ ਖੁਸ਼ਖਬਰੀ ਹੈ। ਭਾਰਤੀ ਫ਼ੌਜ ਨੇ ਸ਼ਾਰਟ ਸਰਵਿਸ ਕਮਿਸ਼ਨ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੋਈ ਵੀ ਕੁਆਰਾ ਮੁੰਡਾ-ਕੁੜੀ ਜੋ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ http://joinindianarmy.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ਼ 15 ਫਰਵਰੀ 2023 ਹੈ।

ਕੁੱਲ ਅਹੁਦੇ- 55

NCC ਪੁਰਸ਼- 50 ਅਹੁਦੇ
NCC ਔਰਤਾਂ- 5 ਅਹੁਦੇ

ਮਹੱਤਵਪੂਰਨ ਤਾਰੀਖ਼

ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 17 ਜਨਵਰੀ 2023
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 15 ਫਰਵਰੀ 2023

ਵਿੱਦਿਅਕ ਯੋਗਤਾ

ਕੋਈ ਵੀ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 50 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਇਹ ਜ਼ਰੂਰੀ ਹੈ ਕਿ ਉਮੀਦਵਾਰਾਂ ਕੋਲ NCC ਦੇ ਸੀਨੀਅਰ ਡਿਵੀਜ਼ਨ 'ਚ 2 ਜਾਂ 3 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ।

ਯੋਗਤਾ ਬਾਰੇ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਭਰਤੀ ਨੋਟੀਫਿਕੇਸ਼ਨ ਪੜ੍ਹੋ।

ਉਮਰ ਹੱਦ-

ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ ਹੱਦ 19 ਸਾਲ ਤੋਂ 25 ਸਾਲ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ

-ਅਪਲਾਈ ਕਰਨ ਲਈ ਪਹਿਲਾਂ ਭਾਰਤੀ ਫ਼ੌਜ ਦੀ ਅਧਿਕਾਰਤ ਵੈੱਬਸਾਈਟ http://joinindianarmy.nic.in 'ਤੇ ਜਾਓ।
-ਦੂਜੇ ਪੜਾਅ 'ਚ ਆਪਣੇ ਆਪ ਨੂੰ ਵੈਬਸਾਈਟ ਦੇ ਹੋਮਪੇਜ 'ਤੇ ਖ਼ੁਦ ਨੂੰ ਰਜਿਸਟਰ ਕਰੋ ਅਤੇ ਆਪਣਾ ਅਰਜ਼ੀ ਫਾਰਮ ਭਰੋ।
-ਅਰਜ਼ੀ ਫਾਰਮ ਭਰਨ ਤੋਂ ਬਾਅਦ ਆਪਣੇ ਦਸਤਾਵੇਜ਼ ਅਪਲੋਡ ਕਰੋ।
-ਆਖ਼ੀਰ 'ਚ ਫਾਰਮ ਜਮ੍ਹਾਂ ਕਰੋ ਅਤੇ ਭਵਿੱਖ ਦੇ ਇਸਤੇਮਾਲ ਲਈ ਇਕ ਪ੍ਰਿੰਟ ਆਊਟ ਵੀ ਰੱਖ ਲਓ। 
 

Tanu

This news is Content Editor Tanu