10ਵੀਂ ਪਾਸ ਲਈ ਭਾਰਤੀ ਫ਼ੌਜ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

06/09/2022 12:13:47 PM

ਨਵੀਂ ਦਿੱਲੀ- ਭਾਰਤੀ ਫ਼ੌਜ ਦੇ ਐੱਚ.ਕਿਊ. ਵੈਸਟਰਨ ਕਮਾਂਡ ਨੇ ਗਰੁੱਪ-ਸੀ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਹ ਭਰਤੀਆਂ ਚੌਕੀਦਾਰ, ਕੁੱਕ, ਸਟੈਟਿਸਟਿਕਲ ਅਸਿਸਟੈਂਟ, ਟਰੇਡਸਮੈਨ ਮੇਟ, ਵਾਸ਼ਰਮੈਨ ਅਤੇ ਸਫ਼ਾਈਵਾਲੇ ਦੇ ਕੁੱਲ 65 ਅਹੁਦਿਆਂ 'ਤੇ ਕੀਤੀਆਂ ਜਾ ਰਹੀਆਂ ਹਨ।

ਆਖ਼ਰੀ ਤਾਰੀਖ਼ 
ਉਮੀਦਵਾਰ 27 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
ਭਾਰਤੀ ਫ਼ੌਜ ਦੇ ਕੁੱਲ 65 ਅਹੁਦਿਆਂ 'ਚੋਂ 2 ਅਹੁਦੇ ਨਾਈਂ ਦੇ ਹਨ, ਉੱਥੇ ਹੀ 11 ਅਹੁਦੇ ਚੌਕੀਦਾਰ ਦੇ ਹਨ, 4 ਅਹੁਦੇ ਰਸੋਈਆ ਦੇ ਹਨ। ਇਕ ਅਹੁਦਾ ਸਹਾਇਕ ਦੇ, 8 ਅਹੁਦੇ ਟਰੇਡਸਮੈਨ ਮੇਟ ਦੇ, 12 ਅਹੁਦੇ ਧੋਬੀ ਦੇ ਅਤੇ 27 ਅਹੁਦੇ ਸਫ਼ਾਈਵਾਲਾ ਦੇ ਹਨ।

ਸਿੱਖਿਆ ਯੋਗਤਾ
ਇਛੁੱਕ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਪ੍ਰੀਖਿਆ ਪਾਸ ਹੋਣਾ ਚਾਹੀਦਾ। 

ਉਮਰ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦਰਮਿਆਨ ਹੋਣੀ ਚਾਹੀਦੀ ਹੈ। 

ਚੋਣ ਪ੍ਰਕਿਰਿਆ
ਭਾਰਤੀ ਫ਼ੌਜ ਦੀ ਵੈਸਰਟਨ ਕਮਾਂਡ ਇਨ੍ਹਾਂ ਅਹੁਦਿਆਂ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ ਕਰੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਐਪਲੀਕੇਸ਼ਨ ਸਾਰੇ ਜ਼ਰੂਰੀ ਦਸਤਾਵੇਜ਼ਾਂ ਨਾਲ ਰਜਿਸਰਡ ਡਾਕ ਜਾਂ ਸਪੀਡ ਪੋਸਟ 'ਤੇ ਕਮਾਂਡੈਂਟ, ਫ਼ੌਜ ਹਸਪਤਾਲ ਜਲੰਧਰ ਕੈਂਟ, ਪਿਨ ਕੋਡ-144055 'ਤੇ ਭੇਜ ਸਕਦੇ ਹਨ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

cherry

This news is Content Editor cherry