10ਵੀਂ ਅਤੇ 12ਵੀਂ ਪਾਸ ਲਈ ਡਾਕ ਵਿਭਾਗ 'ਚ ਨਿਕਲੀ ਭਰਤੀ, ਇਸ ਤਾਰੀਖ਼ ਤੱਕ ਕਰ ਸਕਦੇ ਹੋ ਅਪਲਾਈ

10/09/2021 12:27:24 PM

ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ ਦੇ ਉੱਤਰ ਪ੍ਰਦੇਸ਼ ਪੋਸਟਲ ਸਰਕਿਲ ਅਤੇ ਉਤਰਾਖੰਡ ਪੋਸਟਲ ਸਰਕਿਲ ’ਚ 10ਵੀਂ ਪਾਸ ਉਮੀਦਵਾਰਾਂ ਲਈ ਐੱਮ.ਟੀ.ਐੱਸ. ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਡਾਕ ਵਿਭਾਗ ਵਿਚ ਪੋਸਟਲ ਅਸਿਸਟੈਂਟ, ਪੋਸਟਮੈਨ ਅਤੇ ਮਲਟੀਪਰਪਸ (ਐੱਮ.ਟੀ.ਐੱਸ.) ਗਰੁੱਪ ਡੀ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਦੇ ਸਕਦੇ ਹਨ। 

ਅਹੁਦੇ
ਕੁੱਲ 46 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਇਸ ਵਿਚ ਪੋਸਟਲ ਅਸਿਸਟੈਂਟ/ਸੋਰਟਿੰਗ ਅਸਿਸਟੈਂਟ ਦੇ 19, ਪੋਸਟਮੈਨ ਦੇ 12 ਅਤੇ ਐੱਮ.ਟੀ.ਐੱਸ. (ਗਰੁੱਪ ਡੀ) ਦੇ 15 ਅਹੁਦੇ ਸ਼ਾਮਲ ਹਨ। ਭਰਤੀ ਸਪੋਰਟਸ ਕੋਟੇ ਅਧੀਨ ਕੀਤੀ ਜਾਣੀ ਹੈ। ਜਿਹੜੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ ਉਹ 05 ਨਵੰਬਰ ਤੱਕ ਆਪਣੀ ਅਰਜ਼ੀ ਆਫਲਾਈਨ ਮੋਡ ਰਾਹੀਂ ਜਮ੍ਹਾਂ ਕਰਵਾ ਸਕਣਗੇ। 

ਇਸਦੇ ਲਈ, ਉਮੀਦਵਾਰਾਂ ਨੂੰ ਆਪਣਾ ਭਰਿਆ ਹੋਇਆ ਅਰਜ਼ੀ ਫਾਰਮ ਹੇਠਾਂ ਦਿੱਤੇ ਪਤੇ 'ਤੇ ਡਾਕ ਰਾਹੀਂ ਭੇਜਣਾ ਪਏਗਾ।
ਪਤਾ: ਸਹਾਇਕ ਡਾਇਰੈਕਟਰ (ਭਰਤੀ) ਦਫ਼ਤਰ,
ਮੁੱਖ ਪੋਸਟਮਾਸਟਰ ਜਨਰਲ ਉੱਤਰ ਪ੍ਰਦੇਸ਼ ਸਰਕਲ,
ਲਖਨਊ- 226001

ਸਿੱਖਿਆ ਯੋਗਤਾ
ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ/ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ ਬੇਸਿਕ ਕੰਪਿਊਟਰ ਸਿਖਲਾਈ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ ਅਤੇ ਸਥਾਨਕ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। 10ਵੀਂ ਪਾਸ ਉਮੀਦਵਾਰ ਐੱਮ.ਟੀ.ਐੱਸ. ਭਰਤੀ ਲਈ ਅਰਜ਼ੀ ਦੇ ਸਕਦੇ ਹਨ।

ਆਖ਼ਰੀ ਤਾਰੀਖ਼
ਉਮੀਦਵਾਰ 05 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਜੀ.ਡੀ.ਐੱਸ. ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਧਿਕਾਰਤ ਨੋਟੀਫਿਕੇਸ਼ਨ ਨੂੰ ਡਾਉਨਲੋਡ ਕਰਨ ਲਈ ਇੱਥੇ ਕਲਿਕ ਕਰੋ

cherry

This news is Content Editor cherry