10ਵੀਂ ਪਾਸ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਭਾਰਤੀ ਡਾਕ ਮਹਿਕਮੇ 'ਚ 2500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ

11/18/2020 11:48:21 AM

ਨਵੀਂ ਦਿੱਲੀ : ਭਾਰਤੀ ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਝਾਰਖੰਡ, ਨਾਰਥ ਈਸਟਰਨ ਅਤੇ ਪੰਜਾਬ ਪੋਸਟਲ ਸਰਕਾਰ ਵਿਚ ਗ੍ਰਾਮੀਣ ਡਾਕ ਸੇਵਕਾਂ ਦੇ ਢਾਈ ਹਜ਼ਾਰ ਤੋਂ ਵਧੇਰੇ ਖਾਲ੍ਹੀ ਪਏ ਅਹੁਦਿਆਂ 'ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਕੁੱਲ ਅਹੁਦੇ— 1634

  • ਝਾਰਖੰਡ ਪੋਸਟਲ ਸਰਕਲ : 1118 ਅਹੁਦੇ
  • ਨਾਰਥ ਈਸਟਰਨ ਪੋਸਟਲ ਸਰਕਲ : 948 ਅਹੁਦੇ
  • ਪੰਜਾਬ ਪੋਸਟਲ ਸਰਕਾਰ : 516 ਅਹੁਦੇ
  • ਕੁੱਲ ਅਹੁਦੇ : 2582


ਉਮਰ ਹੱਦ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰ ਦੀ ਉਮਰ ਹੱਦ 18 ਤੋਂ 40 ਸਾਲ ਤੈਅ ਕੀਤੀ ਗਈ ਹੈ।

ਜ਼ਰੂਰੀ ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਮਹੱਤਵਪੂਰਨ ਤਾਰੀਖ਼
ਯੋਗ ਅਤੇ ਚਾਹਵਾਨ ਉਮੀਦਵਾਰ 11 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ।

ਅਰਜ਼ੀ ਫ਼ੀਸ
ਸਾਧਾਰਨ, ਓ.ਬੀ.ਸੀ., ਈ.ਡਬਲਯੂ.ਈ.ਐਸ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ ਐਸ.ਸੀ./ਐਸ.ਟੀ. ਵਰਗ ਅਤੇ ਬੀਬੀ ਉਮੀਦਵਾਰਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।

ਇੰਝ ਕਰੋ ਅਪਲਾਈ
ਰਜਿਸਟ੍ਰੇਸ਼ਨ ਜਾਂ ਭਰਤੀ ਪ੍ਰਕਿਰਿਆ ਦੇ ਸਬੰਧ 'ਚ ਕਿਸੇ ਵੀ ਜਾਣਕਾਰੀ ਲਈ ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫ਼ਿਕੇਸ਼ਨ ਚੈਕ ਕਰਨੀ ਹੋਵੇਗੀ। ਕੋਈ ਵੀ ਸਮੱਸਿਆ ਆਉਣ 'ਤੇ ਉਮੀਦਵਾਰ ਅਧਿਕਾਰਤ ਵੈੱਬਸਾਈਟ http://appost.in 'ਤੇ ਦਿੱਤੇ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹਨ ਜਾਂ ਈ-ਮੇਲ ਕਰ ਸਕਦੇ ਹਨ।

ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਯੂਨਿਕ ਰਜਿਸਟ੍ਰੇਸ਼ਨ ਨੰਬਰ ਜਨਰੇਟ ਹੋਵੇਗਾ, ਜਿਸ ਨੂੰ ਅੱਗੇ ਦੀ ਅਪਲਾਈ ਪ੍ਰਕਿਰਿਆ ਲਈ ਇਸਤੇਮਾਲ ਕਰਨਾ ਹੋਵੇਗਾ। ਦੂਜੇ ਸਟੈਪ ਵਿਚ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਜਮ੍ਹਾਂ ਕਰਨੀ ਹੋਵੇਗੀ। ਆਪਣੀ ਕੈਟੇਗਰੀ ਮੁਤਾਬਕ ਉਮੀਦਵਾਰ ਫ਼ੀਸ ਜਮ੍ਹਾਂ ਕਰਨਗੇ ਅਤੇ ਅਗਲੇ ਸਟੈਪ 'ਤੇ ਜਾਣਗੇ।


cherry

Content Editor

Related News