ਇੰਡੀਆ ਪੋਸਟ ਪੇਮੈਂਟਸ ਬੈਂਕ ''ਚ IT ਅਫ਼ਸਰ ਦੀਆਂ ਅਸਾਮੀਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

06/22/2023 11:47:36 AM

ਨਵੀਂ ਦਿੱਲੀ- ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਨੇ ਸੂਚਨਾ ਤਕਨਾਲੋਜੀ ਅਫਸਰ (ਕਾਰਜਕਾਰੀ) ਯਾਨੀ ਆਈ.ਟੀ. ਅਫਸਰ ਦੀਆਂ ਅਸਾਮੀਆਂ ਲਈ ਭਰਤੀ ਕੱਢੀ ਹੈ। ਆਈ.ਟੀ. ਅਫਸਰ ਦੀ ਭਰਤੀ ਕੰਟਰੈਕਟ ਦੇ ਆਧਾਰ 'ਤੇ ਹੋਵੇਗੀ। ਸ਼ੁਰੂਆਤ ਵਿੱਚ ਇਹ ਕੰਟਰੈਕਟ 3 ਸਾਲਾਂ ਲਈ ਹੋਵੇਗਾ। ਇਸ ਨੂੰ ਬਾਅਦ ਵਿੱਚ 2 ਸਾਲਾਂ ਲਈ ਵਧਾਇਆ ਜਾ ਸਕਦਾ ਹੈ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ www.ippbonline.com 'ਤੇ ਜਾ ਕੇ ਇਸ ਲਈ ਅਰਜ਼ੀ ਦੇ ਸਕਦੇ ਹੋ।

ਮਹੱਤਵਪੂਰਨ ਤਾਰੀਖ਼ਾਂ

  • ਆਨਲਾਈਨ ਅਰਜ਼ੀ ਦੇਣ ਦਾ ਸ਼ੁਰੂਆਤੀ ਤਾਰੀਖ਼- 13 ਜੂਨ 2023
  • ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 3 ਜੁਲਾਈ 2023 

ਖਾਲ੍ਹੀ ਅਸਾਮੀਆਂ ਦਾ ਵੇਰਵਾ

  • ਐਸੋਸੀਏਟ ਕੰਸਲਟੈਂਟ ਆਈ.ਟੀ. - 30 ਅਸਾਮੀਆਂ 
  • ਕੰਸਲਟੈਂਟ ਆਈ.ਟੀ. -10 ਅਸਾਮੀਆਂ 
  • ਸੀਨੀਅਰ ਕੰਸਲਟੈਂਟ ਆਈ.ਟੀ. -3 ਅਸਾਮੀਆਂ 

ਇਨ੍ਹਾਂ ਅਸਾਮੀਆਂ ਲਈ ਇੱਕ ਸਾਲ, ਚਾਰ ਸਾਲ ਅਤੇ 6 ਸਾਲ ਦਾ ਕੰਮ ਦਾ ਤਜਰਬਾ ਜ਼ਰੂਰੀ ਹੈ।

ਵਿੱਦਿਅਕ ਯੋਗਤਾ

ਉਮੀਦਵਾਰਾਂ ਨੇ ਕੰਪਿਊਟਰ ਸਾਇੰਸ/ਆਈਟੀ ਜਾਂ BE/B.Tech ਜਾਂ MCA ਕੀਤੀ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ

ਇੰਡੀਆ ਪੋਸਟ ਪੇਮੈਂਟਸ ਬੈਂਕ ਵਿੱਚ ਆਈ.ਟੀ. ਅਫਸਰ ਦੇ ਅਹੁਦੇ ਲਈ ਭਰਤੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫੀਸ

  • SC/ST/PWD (ਕੇਵਲ ਸੂਚਨਾ ਖਰਚੇ) - 150 ਰੁਪਏ
  • ਹੋਰ - 750 ਰੁਪਏ

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

cherry

This news is Content Editor cherry