ਭਾਰਤੀ ਡਾਕ ਮਹਿਕਮੇ ''ਚ ਨਿਕਲੀ 2500 ਤੋਂ ਵਧੇਰੇ ਅਹੁਦਿਆਂ ''ਤੇ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

12/11/2020 12:01:23 PM

ਨਵੀਂ ਦਿੱਲੀ : ਭਾਰਤੀ ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਝਾਰਖੰਡ, ਨਾਰਥ ਈਸਟਰਨ ਅਤੇ ਪੰਜਾਬ ਪੋਸਟਲ ਸਰਕਲ ਵਿਚ ਗ੍ਰਾਮੀਣ ਡਾਕ ਸੇਵਕਾਂ ਦੇ 2500 ਤੋਂ ਵਧੇਰੇ ਖਾਲ੍ਹੀ ਪਏ ਅਹੁਦਿਆਂ 'ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤੀ ਡਾਕ ਮਹਿਕਮਾ 10ਵੀਂ ਪਾਸ ਨੌਜਵਾਨਾਂ ਨੂੰ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੀ ਨੌਕਰੀ ਦੇ ਰਿਹਾ ਹੈ।

  • ਝਾਰਖੰਡ ਪੋਸਟਲ ਸਰਕਲ- 1118 ਅਹੁਦੇ
  • ਨਾਰਥ ਈਸਟਰਨ ਪੋਸਟਲ ਸਰਕਲ- 948 ਅਹੁਦੇ
  • ਪੰਜਾਬ ਪੋਸਟਲ ਸਰਕਾਰ- 516 ਅਹੁਦੇ
  • ਕੁੱਲ ਅਹੁਦੇ- 2582


ਉਮਰ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਤੈਅ ਕੀਤੀ ਗਈ ਹੈ।

ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਆਖਰੀ ਤਾਰੀਖ਼
ਯੋਗ ਅਤੇ ਇਛੁੱਕ ਉਮੀਦਵਾਰ 11 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ।

ਐਪਲੀਕੇਸ਼ਨ ਫ਼ੀਸ
ਸਾਧਾਰਨ, ਓ.ਬੀ.ਸੀ., ਈ.ਡਬਲਯੂ.ਈ.ਐਸ. ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ ਐਸ.ਸੀ./ਐਸ.ਟੀ. ਵਰਗ ਅਤੇ ਬੀਬੀ ਉਮੀਦਵਾਰਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।

ਇੰਝ ਕਰੋ ਅਪਲਾਈ
ਰਜਿਸਟਰੇਸ਼ਨ ਜਾਂ ਭਰਤੀ ਪ੍ਰਕਿਰਿਆ ਦੇ ਸਬੰਧ 'ਚ ਕਿਸੇ ਵੀ ਜਾਣਕਾਰੀ ਲਈ ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫ਼ਿਕੇਸ਼ਨ ਚੈਕ ਕਰਨੀ ਹੋਵੇਗੀ। ਕੋਈ ਵੀ ਸਮੱਸਿਆ ਆਉਣ 'ਤੇ ਉਮੀਦਵਾਰ ਅਧਿਕਾਰਤ ਵੈੱਬਸਾਈਟ http://appost.in 'ਤੇ ਦਿੱਤੇ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹਨ ਜਾਂ ਈ-ਮੇਲ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਰਜਿਸਟਰੇਸ਼ਨ ਕਰਨਾ ਹੋਵੇਗਾ। ਰਜਿਸਟਰੇਸ਼ਨ ਕਰਨ ਤੋਂ ਬਾਅਦ ਯੂਨਿਕ ਰਜਿਸਟ੍ਰੇਸ਼ਨ ਨੰਬਰ ਜਨਰੇਟ ਹੋਵੇਗਾ, ਜਿਸ ਨੂੰ ਅੱਗੇ ਦੀ ਅਪਲਾਈ ਪ੍ਰਕਿਰਿਆ ਲਈ ਇਸਤੇਮਾਲ ਕਰਨਾ ਹੋਵੇਗਾ। ਦੂਜੇ ਸਟੈਪ ਵਿਚ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਜਮ੍ਹਾਂ ਕਰਨੀ ਹੋਵੇਗੀ। ਆਪਣੀ ਕੈਟੇਗਰੀ ਮੁਤਾਬਕ ਉਮੀਦਵਾਰ ਫ਼ੀਸ ਜਮ੍ਹਾਂ ਕਰਨਗੇ ਅਤੇ ਅਗਲੇ ਸਟੈਪ 'ਤੇ ਜਾਣਗੇ।


cherry

Content Editor

Related News