ਬੈਂਕ 'ਚ 600 ਅਸਾਮੀਆਂ ਲਈ ਨਿਕਲੀਆਂ ਭਰਤੀਆਂ, ਗ੍ਰੈਜੂਏਟ ਪਾਸ ਕਰਨ ਅਪਲਾਈ

09/22/2023 12:10:22 PM

ਨਵੀਂ ਦਿੱਲੀ- ਬੈਂਕਿੰਗ ਸੈਕਟਰ ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਦਰਅਸਲ ਇੰਡਸਟ੍ਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ (IDBI) ਨੇ ਜੂਨੀਅਰ ਸਹਾਇਕ ਦੀਆਂ 600 ਅਸਾਮੀਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰ IDBI ਬੈਂਕ ਦੀ ਅਧਿਕਾਰਤ ਵੈੱਬਸਾਈਟ idbibank.in 'ਤੇ ਜਾ ਕੇ 30 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ। 

ਖਾਲੀ ਅਸਾਮੀਆਂ ਦਾ ਵੇਰਵਾ

IDBI ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਨੰਬਰ 8/2023-24 ਦੇ ਅਨੁਸਾਰ, ਪੂਰਬੀ, ਪੱਛਮੀ, ਉੱਤਰੀ ਅਤੇ ਦੱਖਣੀ ਜ਼ੋਨ ਦੇ ਰਾਜਾਂ ਵਿੱਚ ਸਥਿਤ ਸ਼ਾਖਾਵਾਂ ਲਈ 600 ਜੂਨੀਅਰ ਸਹਾਇਕ ਮੈਨੇਜਰ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਇਨ੍ਹਾਂ ਵਿੱਚੋਂ 243 ਅਸਾਮੀਆਂ ਅਣਰਾਖੀਆਂ ਹਨ, ਜਦੋਂ ਕਿ 162 ਓ.ਬੀ.ਸੀ., 90 ਐੱਸ.ਸੀ., 45 ਐੱਸ.ਟੀ. ਅਤੇ 60 ਈ.ਡਬਲਯੂ.ਐੱਸ. ਸ਼੍ਰੇਣੀ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ।

ਤਨਖ਼ਾਹ

ਭਰਤੀ ਪ੍ਰੀਖਿਆ ਵਿੱਚ ਚੁਣੇ ਗਏ ਉਮੀਦਵਾਰ ਨੂੰ ਹਰ ਮਹੀਨੇ 54,000 ਰੁਪਏ ਤੱਕ ਦੀ ਤਨਖ਼ਾਹ ਦਿੱਤੀ ਜਾਵੇਗੀ।

ਵਿੱਦਿਅਕ ਯੋਗਤਾ

ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਹੋਰ ਉੱਚ ਸਿੱਖਿਆ ਸੰਸਥਾ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਹੈ।

ਚੋਣ ਪ੍ਰਕਿਰਿਆ

ਭਰਤੀ ਪ੍ਰਕਿਰਿਆ ਵਿਚ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਫਿਰ ਮੈਰਿਟ ਦੇ ਆਧਾਰ 'ਤੇ ਫਾਈਨਲ ਪੋਸਟਿੰਗ ਦਿੱਤੀ ਜਾਵੇਗੀ। ਹਾਲਾਂਕਿ, ਫਾਈਨਲ ਪੋਸਟਿੰਗ ਤੋਂ ਪਹਿਲਾਂ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਵੇਗੀ। ਸਿਰਫ਼ ਯੋਗ ਉਮੀਦਵਾਰ ਹੀ ਪੋਸਟਿੰਗ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਉਮਰ ਹੱਦ

ਉਮੀਦਵਾਰਾਂ ਦੀ ਉਮਰ 31 ਅਗਸਤ 2023 ਤੱਕ 20 ਸਾਲ ਤੋਂ ਘੱਟ ਅਤੇ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ।

ਇੰਝ ਕਰੋ ਅਪਲਾਈ 

  • ਅਧਿਕਾਰਤ ਵੈੱਬਸਾਈਟ idbibank.in 'ਤੇ ਜਾਓ।
  • ਹੋਮਪੇਜ 'ਤੇ ਕੈਰੀਅਰ ਟੈਬ 'ਤੇ ਕਲਿੱਕ ਕਰੋ।
  • “ਆਈਡੀਬੀਆਈ ਬੈਂਕ PGDBF ਐਂਟਰੀ ਰਾਹੀਂ ਜੂਨੀਅਰ ਅਸਿਸਟੈਂਟ ਮੈਨੇਜਰ ਦੀ ਭਰਤੀ – 2023 – 24 ‘ਤੇ ਕਲਿੱਕ ਕਰੋ।
  • ਰਜਿਸਟਰ ਕਰੋ ਅਤੇ ਫਾਰਮ ਵਿੱਚ ਸਾਰੇ ਵੇਰਵੇ ਦਰਜ ਕਰੋ।
  • ਹੁਣ ਫੀਸ ਦਾ ਭੁਗਤਾਨ ਕਰੋ।
  • ਫਾਰਮ ਜਮ੍ਹਾਂ ਕਰੋ ਅਤੇ ਡਾਊਨਲੋਡ ਕਰੋ।
  • ਅੱਗੇ ਦੀ ਜ਼ਰੂਰਤ ਲਈ ਇਸ ਦਾ ਪ੍ਰਿੰਟ ਰੱਖੋ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਡਾਇਰੈਕਟ ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

cherry

This news is Content Editor cherry