ਸਰਕਾਰੀ ਬੈਂਕਾਂ ''ਚ 2500 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

11/06/2020 10:56:58 AM

ਨਵੀਂ ਦਿੱਲੀ : ਸਰਕਾਰੀ ਬੈਂਕ ਵਿਚ ਨੌਕਰੀ ਪਾਉਣ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਲੈਕਸ਼ਨ ( IBPS ) ਨੇ ਕਲਰਕ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ ਇਕ ਵਾਰ ਫਿਰ ਤੋਂ ਸ਼ੁਰੂ ਕੀਤੀ ਹੈ। ਦੇਸ਼ ਭਰ ਦੇ ਵੱਖ-ਵੱਖ ਸਰਕਾਰੀ ਬੈਂਕਾਂ ਵਿਚ 2557 ਅਹੁਦਿਆਂ 'ਤੇ ਕਲਰਕ ਦੀ ਨੌਕਰੀ ਲਈ ਕੁੱਝ ਸਮਾਂ ਪਹਿਲਾਂ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਸੀ ਪਰ ਹੁਣ ਇਸ ਨੂੰ ਰੀ-ਓਪਨ ਕੀਤਾ ਗਿਆ ਹੈ। ਯਾਨੀ ਜੋ ਉਮੀਦਵਾਰ ਅਰਜ਼ੀ ਨਹੀਂ ਕਰ ਸਕੇ ਸਨ ਉਨ੍ਹਾਂ ਕੋਲ ਅੱਜ ਆਖ਼ਰੀ ਮੌਕਾ ਹੈ।

ਅਹੁਦੇ ਦਾ ਨਾਂ - ਕਲਰਕ
ਅਹੁਦਿਆਂ ਦੀ ਗਿਣਤੀ - 2557

ਜ਼ਰੂਰੀ ਯੋਗਤਾਵਾਂ
ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ ਹੋਵੇ।

ਸੂਬੇ

  • ਉੱਤਰ ਪ੍ਰਦੇਸ਼ - 259 ਅਹੁਦੇ
  • ਉਤਰਾਖੰਡ - 30
  • ਰਾਜਸਥਾਨ - 68
  • ਮੱਧ ਪ੍ਰਦੇਸ਼ - 104
  • ਬਿਹਾਰ - 95
  • ਛੱਤੀਸਗੜ - 18
  • ਝਾਰਖੰਡ - 67
  • ਦਿੱਲੀ - 93
  • ਮਹਾਰਾਸ਼ਟਰ - 371
  • ਪੱਛਮੀ ਬੰਗਾਲ - 151
  • ਪੰਜਾਬ - 162
  • ਗੁਜਰਾਤ - 139
  • ਚੰਡੀਗੜ੍ਹ - 08
  • ਗੋਆ - 25
  • ਹਿਮਾਚਲ ਪ੍ਰਦੇਸ਼ - 45
  • ਜੰਮੂ ਕਸ਼ਮੀਰ - 07
  • ਦਾਦਰ ਨਗਰ ਹਵੇਲੀ / ਦਮਨ ਦਿਉ - 04
  • ਕਰਨਾਟਕ - 221
  • ਕੇਰਲ - 120
  • ਲਕਸ਼ਦਵੀਪ - 03 03
  • ਮਨੀਪੁਰ - 03
  • ਮੇਘਾਲਿਆ - 01
  • ਮਿਜ਼ੋਰਮ - 01
  • ਨਾਗਾਲੈਂਡ - 05
  • ਓਡੀਸ਼ਾ - 66
  • ਪੁਡੂਚੇਰੀ - 04
  • ਅਸਾਮ - 24
  • ਸਿੱਕਮ - 01
  • ਤਾਮਿਲਨਾਡੂ - 229
  • ਤੇਲੰਗਾਨਾ - 62
  • ਤ੍ਰਿਪੁਰਾ - 12
  • ਆਂਧਰਾ ਪ੍ਰਦੇਸ਼ - 85
  • ਅਰੁਣਾਚਲ ਪ੍ਰਦੇਸ਼ - 01


ਉਮਰ ਹੱਦ
ਉਮੀਦਵਾਰਾਂ ਦੀ ਉਮਰ 20 ਤੋਂ 28 ਸਾਲ  ਵਿਚਾਲੇ ਹੋਣੀ ਚਾਹੀਦੀ ਹੈ। ਰਾਖਵੇਂ ਵਰਗਾਂ ਨੂੰ ਉਮਰ ਹੱਦ ਵਿਚ ਛੋਟ ਦਾ ਲਾਭ ਮਿਲੇਗਾ ।

ਅਰਜ਼ੀ ਫ਼ੀਸ
ਸਾਧਾਰਨ, ਓ.ਬੀ.ਸੀ., ਆਰਥਕ ਕਮਜੋਰ ਵਰਗ ਲਈ ਅਰਜ਼ੀ ਫ਼ੀਸ 850 ਰੁਪਏ ਤੈਅ ਕੀਤੀ ਗਈ ਹੈ। ਐਸ.ਸੀ.,  ਐਸ.ਟੀ., ਦਿਵਿਆਂਗ ਲਈ ਅਰਜ਼ੀ ਫ਼ੀਸ 175 ਰੁਪਏ ਤੈਅ ਕੀਤੀ ਗਈ ਹੈ।

ਮਹੱਤਵਪੂਰਨ ਤਾਰੀਖਾਂ

  • ਆਨਲਾਈਨ ਐਪਲੀਕੇਸ਼ਨ ਰੀ-ਓਪਨ ਹੋਣ ਦੀ ਤਾਰੀਖ਼ - 23 ਅਕਤੂਬਰ 2020
  • ਅਪਲਾਈ ਕਰਣ ਦੀ ਆਖ਼ਰੀ ਤਾਰੀਖ਼ - 06 ਨਵੰਬਰ 2020
  • ਐਡਮਿਟ ਕਾਰਡ ਜਾਰੀ ਹੋਣ ਦੀ ਤਾਰੀਖ਼ - 18 ਨਵੰਬਰ 2020
  • ਆਨਲਾਇਨ ਪ੍ਰੀਲਿੰਸ ਐਗਜਾਮ ਦੀ ਤਾਰੀਖ਼ - 5, 12 ਅਤੇ 13 ਦਸੰਬਰ 2020
  • ਪ੍ਰੀਲਿੰਸ ਐਗਜਾਮ ਰਿਜਲਟ ਦੀ ਘੋਸ਼ਣਾ - 31 ਦਸੰਬਰ 2020
  • ਆਨਲਾਈਨ ਮੇਨ ਐਗਜਾਮ ਦੀ ਤਾਰੀਖ਼ - 24 ਜਨਵਰੀ 2021


ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਲਈ ਆਈ.ਬੀ.ਪੀ.ਐਸ. ਵੱਲੋਂ ਪ੍ਰੀਲਿੰਸ ਅਤੇ ਮੇਨ ਆਨਲਾਈਨ ਪ੍ਰੀਖਿਆਵਾਂ ਲਈਆਂ ਜਾਣਗੀਆਂ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਧਿਕਾਰਤ ਵੈਬਸਾਈਟ  https://www.ibps.in/crp-clerical-cadre-x/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News