ਇੱਥੇ ਨਿਕਲੀਆਂ ਹਨ 11 ਹਜ਼ਾਰ ਨੌਕਰੀਆਂ, ਜਲਦ ਕਰੋ ਅਪਲਾਈ

04/19/2018 12:15:41 PM

ਰਾਜਸਥਾਨ ਸਬ ਆਰਡੀਨੇਟ ਅਤੇ ਮਿਨੀਸਟ੍ਰੀਅਲ ਸਰਵਿਸ ਬੋਰਡ ਜੈਪੁਰ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਨੋਟੀਫਿਕੇਸ਼ਨ 'ਚ ਰਾਜਸਥਾਨ ਸਰਕਾਰ ਦੇ ਡਿਪਾਰਟਮੈਂਟਸ 'ਚ ਐੱਲ.ਡੀ.ਸੀ./ਜੂਨੀਅਰ ਅਸਿਸਟੈਂਟ ਅਤੇ ਕਲਰਕ ਲਈ ਅਪਲਾਈ ਮੰਗੇ ਹਨ। ਕੁੱਲ 11,255 ਅਹੁਦਿਆਂ ਲਈ ਭਰਤੀਆਂ ਹਨ।
ਵੈੱਬਸਾਈਟ- www.rsmssb.rajasthan.gov.in/
ਆਖਰੀ ਤਾਰੀਕ- 10 ਮਈ 2018 ਤੋਂ 8 ਜੂਨ 2018। ਰਜਿਸਟਰੇਸ਼ਨ ਦੀ ਸ਼ੁਰੂਆਤ 10 ਮਈ ਤੋਂ ਹੋਵੇਗੀ। ਐਪਲੀਕੇਸ਼ਨ ਅਪਲਾਈ ਕਰਨ ਦੀ ਆਖਰੀ ਤਾਰੀਕ 8 ਜੂਨ 2018 ਹੈ।
ਪ੍ਰੀਖਿਆ ਸਤੰਬਰ ਮਹੀਨੇ 'ਚ ਕਰਵਾਈ ਜਾਵੇਗੀ ਅਤੇ ਰਿਟੇਨ ਪ੍ਰੀਖਿਆ ਲਈ ਐਡਮਿਟ ਕਾਰਡ ਪ੍ਰੀਖਿਆ ਤੋਂ 10 ਜਾਂ 15 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ।
ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.- 450 ਰੁਪਏ ਅਤੇ ਐੱਸ.ਸੀ.-ਐੱਸ.ਟੀ.- 250 ਰੁਪਏ। ਐਪਲੀਕੇਸ਼ਨ ਫੀਸ ਆਨਲਾਈਨ ਵੀ ਭਰੀ ਜਾ ਸਕਦੀ ਹੈ।
ਉਮਰ- 18 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ 'ਚ ਛੂਟ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਮਿਲੇਗੀ।