ਆਂਗਣਵਾੜੀ 'ਚ 8 ਹਜ਼ਾਰ ਤੋਂ ਵੱਧ ਖਾਲ੍ਹੀ ਅਸਾਮੀਆਂ ਲਈ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

04/02/2022 12:08:35 PM

ਨਵੀਂ ਦਿੱਲੀ - ਆਂਗਣਵਾੜੀ ਵਿਚ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਇਕ ਚੰਗਾ ਮੌਕਾ ਹੈ। ਇਸਦੇ ਲਈ, ICDS ਮਹਿਲਾ ਅਤੇ ਬਾਲ ਵਿਕਾਸ ਵਿਭਾਗ ਗੁਜਰਾਤ ਨੇ ਆਂਗਣਵਾੜੀ ਵਰਕਰ, ਹੈਲਪਰ ਅਤੇ ਆਂਗਣਵਾੜੀ ਸੁਪਰਵਾਈਜ਼ਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਜੋ ਇਹਨਾਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਯੋਗ ਅਤੇ ਦਿਲਚਸਪੀ ਰੱਖਦੇ ਹਨ, ਉਹ ਗੁਜਰਾਤ ਆਂਗਣਵਾੜੀ ਦੀ ਅਧਿਕਾਰਤ ਵੈੱਬਸਾਈਟ e-hrms.gujarat.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 4 ਅਪ੍ਰੈਲ ਹੈ।

ਖਾਲ੍ਹੀ ਅਸਾਮੀਆਂ ਦਾ ਵੇਰਵਾ
ਇਸ ਭਰਤੀ ਤਹਿਤ ਕੁੱਲ 8860 ਅਸਾਮੀਆਂ ਭਰੀਆਂ ਜਾਣਗੀਆਂ।

ਮਹੱਤਵਪੂਰਨ ਤਾਰੀਖਾਂ

  • ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਸ਼ੁਰੂਆਤੀ ਤਾਰੀਖ : 16 ਮਾਰਚ 2022
  • ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ : 4 ਅਪ੍ਰੈਲ 2022

ਵਿੱਦਿਅਕ ਯੋਗਤਾ
ਉਮੀਦਵਾਰ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 7ਵੀਂ, 8ਵੀਂ, 10ਵੀਂ, 12ਵੀਂ ਪਾਸ ਹੋਣਾ ਚਾਹੀਦਾ ਹੈ। 

ਉਮਰ ਹੱਦ
ਉਮੀਦਵਾਰ ਦੀ ਉਮਰ 18 ਤੋਂ 33 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿਚ ਛੋਟ ਹੋਵੇਗੀ।

ਚੋਣ ਮਾਪਦੰਡ
ਉਮੀਦਵਾਰਾਂ ਦੀ ਚੋਣ ਮੈਰਿਟ ਸੂਚੀ ਰਾਹੀਂ ਕੀਤੀ ਜਾਵੇਗੀ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

cherry

This news is Content Editor cherry