ਬਿਜਲੀ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

03/27/2022 11:45:16 AM

ਨਵੀਂ ਦਿੱਲੀ- ਹਰਿਆਣਾ ਪਾਵਰ ਯੂਟੀਲਿਟੀਜ਼ (HPU) ਯਾਨੀ ਹਰਿਆਣਾ ਬਿਜਲੀ ਪ੍ਰਸਾਰ ਨਿਗਮ ਲਿਮੀਟਡ (HVPNL), ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟਡ (UHBVNL) ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟਡ (DHBVNL) ਨੇ ਸਹਾਇਕ ਇੰਜੀਨੀਅਰਾਂ ਦੇ ਅਹੁਦਿਆਂ 'ਤੇ ਭਰਤੀ ਲਈ ਬਿਨੈ ਪੱਤਰ ਮੰਗੇ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ HVPNL ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ 2 ਮਾਰਚ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ 'ਤੇ ਕਲਿੱਕ ਕਰਕੇ ਇਨ੍ਹਾਂ ਅਹੁਦਿਆਂ ਲਈ ਸਿੱਧੇ ਤੌਰ 'ਤੇ ਵੀ ਅਪਲਾਈ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 62 ਅਹੁਦੇ ਭਰੇ ਜਾਣਗੇ।

ਆਖ਼ਰੀ ਤਾਰੀਖ਼
ਉਮੀਦਵਾਰ 31 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ

ਅਹੁਦਿਆਂ ਦਾ ਵੇਰਵਾ
HVPNL - 5
UHBVNL - 17
DHBVNL - 40
ਕੁੱਲ– 62 ਅਹੁਦੇ

ਯੋਗਤਾ
ਉਮੀਦਵਾਰਾਂ ਕੋਲ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60% ਅੰਕਾਂ ਦੇ ਨਾਲ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਵਿਚ ਬੀ.ਈ./ਬੀ.ਟੈਕ ਜਾਂ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮਰ 
ਉਮੀਦਵਾਰਾਂ ਦੀ ਉਮਰ 20 ਤੋਂ 42 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

DIsha

This news is Content Editor DIsha