ਡਾਕ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਬਿਨ੍ਹਾਂ ਪ੍ਰੀਖਿਆ ਹੋਵੇਗੀ ਚੋਣ
04/15/2022 11:36:47 AM
ਨਵੀਂ ਦਿੱਲੀ- ਭਾਰਤੀ ਡਾਕ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਡਾਕ ਵਿਭਾਗ ਵਲੋਂ ਮੈਕੇਨਿਕ, ਇਲੈਕਟ੍ਰੀਸ਼ੀਅਨ, ਟਾਇਰਮੈਨ, ਲੋਹਾਰ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ।
ਆਖ਼ਰੀ ਤਾਰੀਖ਼
ਆਫ਼ਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 9 ਮਈ 2022 ਹੈ।
ਅਹੁਦਿਆਂ ਦਾ ਵੇਰਵਾ
ਕੁਸ਼ਲ ਕਾਰੀਗਰ- 9
ਮੈਕੇਨਿਕ- 5
ਇਲੈਕਟ੍ਰੀਸ਼ੀਅਨ- 2
ਟਾਇਰਮੈਨ- 1
ਲੋਹਾਰ-1
ਯੋਗਤਾ
ਸਰਕਾਰ ਵਲੋਂ ਮਾਨਤਾ ਪ੍ਰਾਪਤ ਕਿਸੇ ਵੀ ਤਕਨੀਕੀ ਸੰਸਥਾ ਨਾਲ ਸੰਬੰਧਤ ਟਰੇਡ 'ਚ ਪ੍ਰਮਾਣ ਪੱਤਰ ਜਾਂ ਸੰਬੰਧਤ ਟਰੇਡ 'ਚ ਇਕ ਸਾਲ ਦੇ ਅਨੁਭਵ ਨਾਲ ਜਮਾਤ 8ਵੀਂ ਪਾਸ ਹੋਣਾ ਚਾਹੀਦਾ।
ਉਮਰ
ਉਮੀਦਵਾਰਾਂ ਦੀ ਉਮਰ 18ਤੋਂ 30 ਸਾਲ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸਕਿਲ ਟੈਸਟ ਦੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਤੈਅ ਫਾਰਮੈਟ 'ਚ ਆਫ਼ਲਾਈਨ ਅਪਲਾਈ ਕਰ ਸਕਦੇ ਹਨ ਅਤੇ ਐਪਲੀਕੇਸ਼ਨ 'ਸੀਨੀਅਰ ਮੈਨੇਜਰ (ਜੇ.ਏ.ਜੀ.), ਮੇਲ ਮੋਟਰ ਸਰਵਿਸ, 134ਏ, ਸੁਦਾਮ ਕਾਲੂ ਅਹਿਰੇ ਮਾਰਗ, ਵਰਲੀ, ਮੁੰਬਈ- 400018 ਨੂੰ ਭੇਜ ਸਕਦੇ ਹਨ।