SBI ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

09/29/2021 10:40:12 AM

ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਨੇ ਵੈਲਥ ਮੈਨੇਜਮੈਂਟ, ਮਾਰਕੀਟਿੰਗ ਅਤੇ ਐਗਜ਼ੀਕਿਊਟਿਵ ਯੂਨਿਟ ਫਾਰਮ ਗਰੈਜੂਏਟ, ਪੋਸਟ ਗਰੈਜੂਏਟ, ਐੱਮ.ਬੀ.ਏ. ਪਾਸ ਉਮੀਦਵਾਰਾਂ ਲਈ ਕੁੱਲ 606 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। 

ਆਖ਼ਰੀ ਤਾਰੀਖ਼
ਉਮੀਦਵਾਰ 18 ਅਕਤੂਬਰ 2021 ਤੱਕ ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰ ਸਕਦੇ ਹਨ।

ਯੋਗਤਾ
ਇਨ੍ਹਾਂ ਅਹੁਦਿਆਂ ਲਈ ਯੋਗਤਾ ਵੱਖ-ਵੱਖ ਹੈ। ਇਸ ਤੋਂ ਇਲਾਵਾ ਉਮਰ ਹੱਦ ਵੀ ਵੱਖ-ਵੱਖ ਤੈਅ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹੋ।

ਐਪਲੀਕੇਸ਼ਨ ਫ਼ੀਸ
ਜਨਰਲ/ਓ.ਬੀ.ਸੀ. ਲਈ 750 ਰੁਪਏ ਐਪਲੀਕੇਸ਼ਨ ਫੀਸ ਤੈਅ ਕੀਤੀ ਗਈ ਹੈ। ਉੱਥੇ ਹੀ ਹੋਰ ਰਾਖਵਾਂਕਰਨ ਵਰਗ ਲਈ ਕੋਈ ਫ਼ੀਸ ਤੈਅ ਨਹੀਂ ਹੈ। 

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://sbi.co.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

 


DIsha

Content Editor

Related News