DRDO ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

09/17/2021 11:03:00 AM

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇੰਸਟੀਚਿਊਟ ਆਫ਼ ਨਿਊਕਲੀਅਰ ਮੈਡੀਕਲ ਐਂਡ ਏਲਾਈਡ ਸਾਇੰਸੇਜ ’ਚ ਰਿਸਰਚ ਫੇਲੋਸ਼ਿਪ ਲਈ ਭਰਤੀਆਂ ਕੱਢੀਆਂ ਹਨ। 

ਆਖ਼ਰੀ ਤਾਰੀਖ਼
ਉਮੀਦਵਾਰ 24 ਸਤੰਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦੇ
ਰਿਸਰਚ ਐਸੋਸੀਏਟ ਦੇ 4 ਅਤੇ ਜੂਨੀਅਰ ਰਿਸਰਚ ਫੇਲੋ ਦੇ 6 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।

ਸਿੱਖਿਆ ਯੋਗਤਾ
ਰਿਸਰਚ ਐਸੋਸੀਏਟ ਅਹੁਦੇ ਲਈ ਉਮੀਦਵਾਰ ਕੋਲ ਸੰਬੰਧਤ ਵਿਸ਼ੇ ’ਚ ਪੀ.ਐੱਚ.ਡੀ. ਹੋਣੀ ਜ਼ਰੂਰੀ ਹੈ। ਜੂਨੀਅਰ ਰਿਸਰਚ ਫੇਲੋਸ਼ਿਪ ਲਈ ਮਾਸਟਰਜ਼ ਦੀ ਡਿਗਰੀ ਧਾਰਕ ਅਤੇ NET/GATE ਕੁਆਲੀਫਾਈਡ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਉਮਰ
ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 35 ਅਤੇ ਘੱਟੋ-ਘੱਟ 28 ਸਾਲ ਹੋਣੀ ਜ਼ਰੂਰੀ ਹੈ। ਹਾਲਾਂਕਿ ਰਾਖਵਾਂਕਰਨ ਕੈਟੇਗਰੀ ਦੇ ਉਮੀਦਵਾਰਾਂ ਲਈ ਉਮਰ ’ਚ ਛੋਟ ਦਾ ਵੀ ਪ੍ਰਬੰਧ ਹੈ। 

ਇਸ ਤਰ੍ਹਾਂ ਕਰੋ ਅਪਲਾਈ
ਉਮਦੀਵਾਰ ਅਧਿਕਾਰਤ ਵੈੱਬਸਾਈਟ https://www.drdo.gov.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਹੋਰ ਜਾਣਕਾਰੀ ਲਈ ਨੋਟੀਫਿਕੇਸ਼ਨ ਚੈੱਕ ਕਰੋ।

 

DIsha

This news is Content Editor DIsha