ESIC 'ਚ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

03/04/2021 10:39:07 AM

ਨਵੀਂ ਦਿੱਲੀ- 12ਵੀਂ ਅਤੇ ਗਰੈਜੂਏਟਸ ਨੌਜਵਾਨਾਂ ਲਈ ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ.ਆਈ.ਸੀ.) ਨੇ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਈ.ਐੱਸ.ਆਈ.ਸੀ. ਵਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਅਪਰ ਡਿਵੀਜ਼ਨ ਕਲਰਕ ਅਤੇ ਸਟੇਨੋਗ੍ਰਾਫ਼ਰ ਦੇ ਅਹੁਦੇ ਲਈ ਕੁੱਲ 6552 ਭਰਤੀਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਚੋਂ 6306 ਭਰਤੀਆਂ ਅਪਰ ਡਿਵੀਜ਼ਨ ਕਲਰਕ/ਅਪਰ ਡਿਵੀਜ਼ਨ ਕਲਰਕ ਕੈਸ਼ੀਅਰ ਲਈ ਹਨ ਅਤੇ ਸਟੇਨੋਗ੍ਰਾਫ਼ਰ ਲਈ 246 ਅਹੁਦੇ ਹਨ।

ਆਖ਼ਰੀ ਤਾਰੀਖ਼
ਉਮੀਦਵਾਰ 31 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਕਰਮਚਾਰੀ ਰਾਜ ਬੀਮਾ ਨਿਗਮ ਦੀ ਅਧਿਕਾਰਤ ਵੈੱਬਸਾਈਟ https://www.esic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਸਟੇਨੋਗ੍ਰਾਫ਼ਰ ਦੇ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ।

ਅਪਰ ਡਿਵੀਜ਼ਨ ਕਲਰਕ/ਅਪਰ ਡਿਵੀਜ਼ਨ ਕਲਰਕ ਕੈਸ਼ੀਅਰ ਦੇ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮੀਦਵਾਰਾਂ ਕੋਲ MS Office ਅਤੇ ਡਾਟਾਬੇਸ ਦੇ ਉਪਯੋਗ ਸਮੇਤ ਕੰਪਿਊਟਰ ਦਾ ਬੇਸਿਕ ਗਿਆਨ ਵੀ ਹੋਣਾ ਚਾਹੀਦਾ।

ਉਮਰ
ਉਮੀਦਵਾਰਾਂ ਦੀ ਉਮਰ 18 ਤੋਂ 27 ਸਾਲ ਹੋਣੀ ਚਾਹੀਦੀ ਹੈ। ਸਰਕਾਰੀ ਮਾਨਦੰਡਾਂ ਅਨੁਸਾਰ ਰਾਖਵਾਂਕਰਨ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ 'ਚ ਛੋਟ ਮਿਲੇਗੀ।


DIsha

Content Editor

Related News