DRDO ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

03/06/2021 10:39:28 AM

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) 'ਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਡੀ.ਆਰ.ਡੀ.ਓ. ਨੇ ਡਿਫੈਂਸ ਇਲੈਕਟ੍ਰਾਨਿਕਸ ਐਪਲੀਕੇਸ਼ਨ ਲੈਬੋਰੇਟਰੀ (ਡੀਲ), ਦੇਹਰਾਦੂਨ ਨੇ ਡਿਪਲੋਮਾ ਅਪਰੈਂਟਿਸ ਟਰੇਨੀ ਅਤੇ ਆਈ.ਟੀ.ਆਈ. ਅਪਰੈਂਟਿਸ ਟਰੇਨੀ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।

ਯੋਗਤਾ
ਉਮੀਦਵਾਰ ਕਿਸੇ ਵੀ ਸੂਬਾ ਸਰਕਾਰ ਵਲੋਂ ਮਾਨਤਾ ਪ੍ਰਾਪਤ ਸੰਸਥਾ ਜਾਂ ਤਕਨੀਕੀ ਯੂਨੀਵਰਸਿਟੀ ਵਲੋਂ ਸਥਾਪਤ ਸੰਸਥਾ ਤੋਂ ਇੰਜਨੀਅਰਿੰਗ ਜਾਂ ਤਕਨਾਲੋਜੀ 'ਚ ਡਿਪਲੋਮਾ ਹੋਣਾ ਚਾਹੀਦਾ।

ਆਖ਼ਰੀ ਤਾਰੀਖ਼
ਉਮੀਦਵਾਰ 12 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦੇ
ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ- 7 ਅਹੁਦੇ
ਮੈਕੇਨੀਕਲ ਇੰਜੀਨੀਅਰਿੰਗ- 4 ਅਹੁਦੇ
ਕੰਪਿਊਟਰ ਸਾਇੰਸ/ਕੰਪਿਊਟਰ ਐਪਲੀਕੇਸ਼ਨ- 13 ਅਹੁਦੇ
ਇਲੈਕਟ੍ਰਾਨਿਕਸ ਮੈਕੇਨਿਕ- 24 ਅਹੁਦੇ
ਮਸ਼ੀਨਿਸਟ- 7 ਅਹੁਦੇ
ਟਰਨਰ- 6 ਅਹੁਦੇ
ਫਿਟਰ- 10 ਅਹੁਦੇ

ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 27 ਸਾਲ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਨੂੰ 12 ਮਾਰਚ 2021 ਤੋਂ ਪਹਿਲਾਂ ਅਪਲਾਈ ਕਰਨਾ ਹੋਵੇਗਾ। ਉਮੀਦਵਾਰ ਡੀ.ਆਰ.ਡੀ.ਓ. ਦੀ ਅਧਿਕਾਰਤ ਵੈੱਬਸਾਈਟ https://www.drdo.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News