DRDO 'ਚ ਨਿਕਲੀ ਹੈ ਨੌਕਰੀ, ਜਲਦ ਕਰੋ ਅਪਲਾਈ

11/18/2019 12:46:22 PM

ਨਵੀਂ ਦਿੱਲੀ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਸਰਕਾਰੀ ਨੌਕਰੀ ਦਾ ਮੌਕਾ ਦੇ ਰਿਹਾ ਹੈ। ਇੰਜੀਨੀਅਰਿੰਗ 'ਚ ਗਰੈਜੂਏਸ਼ਨ ਅਤੇ ਡਿਪਲੋਮਾ ਕਰਨ ਵਾਲੇ ਨੌਜਵਾਨਾਂ ਲਈ ਇਹ ਚੰਗਾ ਮੌਕਾ ਹੈ। ਇਨ੍ਹਾਂ ਅਹੁਦਿਆਂ 'ਤੇ ਨੌਕਰੀ ਪਾਉਣ ਲਈ ਉਮੀਦਵਾਰ 20 ਨਵੰਬਰ 2019 (ਸ਼ਾਮ 5.30 ਵਜੇ ਤੱਕ) ਅਪਲਾਈ ਕਰ ਸਕਦੇ ਹੋ।

ਅਹੁਦਿਆਂ ਦਾ ਨਾਂ, ਅਹੁਦਿਆਂ ਦੀ ਗਿਣਤੀ
ਗਰੈਜੂਏਟ ਅਪਰੈਂਟਿਸ- 60
ਤਕਨੀਕੀ ਡਿਪਲੋਮਾ ਅਪਰੈਂਟਿਸ- 56

ਉਮਰ- ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵਧ ਤੋਂ ਵਧ ਉਮਰ 27, 30, 32 ਸਾਲ ਤੱਕ ਵੱਖ-ਵੱਖ ਅਹੁਦਿਆਂ ਅਨੁਸਾਰ ਤੈਅ ਕੀਤੀ ਗਈ ਹੈ।

ਆਖਰੀ ਤਾਰੀਕ- ਉਮੀਦਵਾਰ 20 ਨਵੰਬਰ 2019 (ਸ਼ਾਮ 5.30 ਵਜੇ) ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ- ਗਰੈਜੂਏਟ ਅਪ੍ਰੈਂਟਿਸ ਲਈ ਸਿੱਖਿਆ ਯੋਗਤਾ ਬੀ.ਈ ਜਾਂ ਬੀਟੈੱਕ ਮੰਗੀ ਗਈ ਹੈ, ਜਦਕਿ ਡਿਪਲੋਮਾ ਅਪ੍ਰੈਂਟਿਸ ਲਈ ਇੰਜੀਨੀਅਰਿੰਗ 'ਚ ਡਿਪਲੋਮਾਧਾਰਕ ਉਮੀਦਵਾਰਾਂ ਦੀ ਜ਼ਰੂਰਤ ਹੈ। ਸਿੱਖਿਆ ਯੋਗਤਾ ਨਾਲ ਸੰਬੰਧਤ ਵਧ ਜਾਣਕਾਰੀ ਲਈ ਅੱਗੇ ਦਿੱਤੀ ਗਈ ਨੋਟੀਫਿਕੇਸ਼ਨ ਦੇਖੋ।

ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਇਸ ਵੈੱਬਸਾਈਟ http://rac.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


DIsha

Content Editor

Related News