12ਵੀਂ ਪਾਸ ਲਈ ਦਿੱਲੀ ਪੁਲਸ ''ਚ ਨਿਕਲੀ ਹੈ ਨੌਕਰੀ, ਜਲਦ ਕਰੋ ਅਪਲਾਈ
10/07/2019 10:19:23 AM
ਨਵੀਂ ਦਿੱਲੀ— ਦਿੱਲੀ ਪੁਲਸ 'ਚ ਹੈੱਡ ਕਾਂਸਟੇਬਲ (ਲਿਪਿਕ) ਦੇ ਅਹੁਦਿਆਂ 'ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਯੋਗ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ 14 ਅਕਤੂਬਰ 2019 ਤੋਂ 13 ਨਵੰਬਰ 2019 ਤੱਕ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਆਨਲਾਈਨ ਮਾਧਿਅਮ ਨਾਲ ਹੀ ਰਜਿਸਟਰੇਸ਼ਨ ਕੀਤੀ ਜਾਵੇਗੀ।
ਅਹੁਦੇ ਦਾ ਨਾਂ
ਹੈੱਡ ਕਾਂਸਟੇਬਲ (ਲਿਪਿਕ)
ਅਹੁਦਿਆਂ ਦੀ ਗਿਣਤੀ- 554
ਉਮਰ- ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵਧ ਤੋਂ ਵਧ ਉਮਰ 25 ਸਾਲ ਤੈਅ ਕੀਤੀ ਗਈ ਹੈ।
ਆਖਰੀ ਤਾਰੀਕ
ਅਪਲਾਈ ਕਰਨ ਦੀ ਆਖਰੀ ਤਾਰੀਕ 13 ਨਵੰਬਰ 2019 ਹੈ।
ਸਿੱਖਿਆ ਯੋਗਤਾ
ਉਮੀਦਵਾਰਾਂ ਦੀ ਸਿੱਖਿਆ ਯੋਗਤਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਅਪਲਾਈ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਪ੍ਰਕਿਰਿਆ 10 ਅਕਤੂਬਰ 2019 ਤੋਂ ਸ਼ੁਰੂ ਹੋ ਰਹੀ ਹੈ। ਆਨਲਾਈਨ ਅਪਲਾਈ ਤੈਅ ਸਮੇਂ 'ਚ ਪੂਰਾ ਕੀਤਾ ਗਿਆ ਹੀ ਮਨਜ਼ੂਰ ਹੋਵੇਗਾ। ਇਸ ਵੈੱਬਸਾਈਟ http://www.delhipolice.nic.in/ 'ਤੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਇਛੁੱਕ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ 13 ਨਵੰਬਰ 2019 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।