ਦਿੱਲੀ ਹਾਈ ਕੋਰਟ 'ਚ ਇਨ੍ਹਾਂ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਤੇ ਹੋਰ ਸ਼ਰਤਾਂ

03/08/2023 11:57:47 AM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਵਲੋਂ ਪਰਸਨਲ ਅਸਿਸਟੈਂਟ ਅਤੇ ਸੀਨੀਅਰ ਪਰਸਨਲ ਅਸਿਸਟੈਂਟ ਦੇ 127 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਭਰਤੀ ਲਈ ਆਨਲਾਈਨ ਅਰਜ਼ੀਆਂ 6 ਮਾਰਚ ਤੋਂ ਸ਼ੁਰੂ ਹੋ ਗਈਆਂ ਹਨ। ਜੋ ਵੀ ਯੋਗ ਅਤੇ ਇੱਛੁਕ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਕੁੱਲ ਅਹੁਦਿਆਂ ਦਾ ਵੇਰਵਾ-

ਇਸ ਭਰਤੀ ਜ਼ਰੀਏ ਪਰਸਨਲ ਅਸਿਸਟੈਂਟ ਦੇ 67 ਅਤੇ ਸੀਨੀਅਰ ਪਰਸਨਲ ਅਸਿਸਟੈਂਟ ਦੇ 60 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਉਮੀਦਵਾਰ ਭਰਤੀ ਲਈ http://recruitment.nta.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰ 31 ਮਾਰਚ ਤੱਕ ਅਪਲਾਈ ਕਰ ਸਕਦੇ ਹਨ। 

ਸਿੱਖਿਅਕ ਯੋਗਤਾ-

ਭਰਤੀ ਲਈ ਉਹ ਸਾਰੇ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟਰੀਮ ਵਿਚ ਗ੍ਰਰੈਜੂਏਸ਼ਨ ਕੀਤੀ ਹੈ। ਨਾਲ ਹੀ ਉਮੀਦਵਾਰਾਂ ਦੀ ਅੰਗੇਰਜ਼ੀ ਵਿਚ ਸ਼ਾਰਟਹੈਂਡ ਦੀ ਟਾਈਪਿੰਗ ਘੱਟ ਤੋਂ ਘੱਟ 100 ਸ਼ਬਦ ਪ੍ਰਤੀ ਮਿੰਟ ਹੋਵੇ। ਉੱਥੇ ਹੀ ਹਿੰਦੀ ਵਿਚ ਘੱਟ ਤੋਂ ਘੱਟ 40 ਸ਼ਬਦ ਪ੍ਰਤੀ ਮਿੰਟ ਹੋਵੇ।

ਉਮਰ ਹੱਦ

ਉਮੀਦਵਾਰਾਂ ਦੀ ਉਮਰ ਹੱਦ 1 ਜਨਵਰੀ 2023 ਨੂੰ 32 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ। 

ਅਰਜ਼ੀ ਫ਼ੀਸ

ਭਰਤੀ ਲਈ ਅਪਲਾਈ ਕਰਨ ਵਾਲੇ ਜਨਰਲ ਅਤੇ ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਨੂੰ 1000 ਰੁਪਏ ਫ਼ੀਸ ਦੇਣੀ ਹੋਵੇਗੀ। ਉੱਥੇ ਹੀ ਹੋਰ ਵਰਗ ਦੇ ਉਮੀਦਵਾਰਾਂ ਨੂੰ 800 ਰੁਪਏ ਫ਼ੀਸ ਦੇਣੀ ਹੋਵੇਗੀ।

ਚੋਣ ਪ੍ਰਕਿਰਿਆ

ਦੋਵਾਂ ਅਹੁਦਿਆਂ ਲਈ ਚੋਣ ਪ੍ਰਕਿਰਿਆ ਵਿਚ ਅੰਗਰੇਜ਼ੀ ਟਾਈਪਿੰਗ ਟੈਸਟ, ਅੰਗਰੇਜ਼ੀ ਸ਼ਾਰਟਹੈਂਡ ਟੈਸਟ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹੋਣਗੇ।

ਇਸ ਤਰ੍ਹਾਂ ਅਪਲਾਈ ਕਰੋ

ਸਭ ਤੋਂ ਪਹਿਲਾਂ recruitment.nta.nic.in 'ਤੇ ਜਾਓ।
ਫਿਰ ਦਿੱਲੀ ਹਾਈ ਕੋਰਟ ਭਰਤੀ ਲਿੰਕ 'ਤੇ ਕਲਿੱਕ ਕਰੋ।
ਅਰਜ਼ੀ ਫਾਰਮ ਭਰੋ ਅਤੇ ਸਬੰਧਿਤ ਦਸਤਾਵੇਜ਼ ਅਪਲੋਡ ਕਰੋ।
ਫਾਰਮ ਫੀਸ ਭਰੋ ਅਤੇ ਜਮ੍ਹਾਂ ਕਰੋ।
ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।

Tanu

This news is Content Editor Tanu