CISF ਨੇ ਕੱਢੀਆਂ ਭਰਤੀਆਂ, ਜਲਦ ਕਰੋ ਅਪਲਾਈ

10/14/2019 12:18:18 PM

ਨਵੀਂ ਦਿੱਲੀ— ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਨੇ ਕਾਂਸਟੇਬਲ (ਟਰੇਡਸਮੈਨ) ਦੇ 914 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਅਸਥਾਈ ਰੂਪ ਨਾਲ ਨਿਯੁਕਤੀ ਕੀਤੀ ਜਾਵੇਗੀ। ਸੀ.ਆਈ.ਐੱਸ.ਐੱਫ. ਨੇ ਕਾਂਸਟੇਬਲ (ਟਰੇਡਸਮੈਨ) ਦੇ ਰਸੋਈਆ, ਧੋਬੀ, ਕਾਰਪੇਂਟਰ, ਸਵੀਪਰ, ਪੇਂਟਰ, ਪਲੰਬਰ, ਮਾਲੀ, ਇਲੈਟ੍ਰੀਸ਼ੀਅਨ ਵਰਗੇ 11 ਅਹੁਦਿਆਂ ਲਈ ਐਪਲੀਕੇਸ਼ਨ ਮੰਗੀਆਂ ਹਨ। ਇਨ੍ਹਾਂ 'ਚੋਂ 90 ਪੋਸਟ ਐਕਸ-ਸਰਵਿਸਮੈਨ ਲਈ ਹਨ, ਬਾਕੀ ਅਹੁਦਿਆਂ 'ਤੇ ਖੁੱਲ੍ਹੀ ਭਰਤੀ ਹੈ।

ਯੋਗਤਾ- ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕੁਲੇਸ਼ਨ ਪਾਸ ਹੋਣਾ ਚਾਹੀਦਾ ਜਾਂ ਫਿਰ ਸਕਿਲਡ ਟਰੇਡ 'ਚ ਆਈ.ਟੀ.ਆਈ. ਡਿਪਲੋਮਾ ਹੋਲਡਰ ਹੋਣਾ ਚਾਹੀਦਾ। ਫਿਜ਼ੀਕਲ ਟੈਸਟ 'ਚ ਉਮੀਦਵਾਰ ਨੂੰ 1.6 ਕਿਲੋਮੀਟਰ ਦੀ ਦੌੜ 6.30 ਮਿੰਟ 'ਚ ਪੂਰੀ ਕਰਨੀ ਹੋਵੇਗੀ।

ਉਮਰ- ਇਨ੍ਹਾਂ ਅਹੁਦਿਆਂ ਲਈ 18 ਤੋਂ 23 ਸਾਲ ਤੱਕ ਦੀ ਉਮਰ ਵਾਲਾ ਉਮੀਦਵਾਰ ਹੀ ਅਪਲਾਈ ਕਰ ਸਕਦਾ ਹੈ। ਰਾਖਵਾਂਕਰਨ ਵਰਗ ਨੂੰ ਨਿਯਮ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ।

ਆਖਰੀ ਤਾਰੀਕ- ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰ 22 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ- ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਫਿਜ਼ੀਕਲ ਅਤੇ ਟਰੇਡ ਟੈਸਟ ਤੋਂ ਬਾਅਦ ਲਿਖਤੀ ਪ੍ਰੀਖਿਆ ਅਤੇ ਫਿਰ ਮੈਡੀਕਲ ਐਗਜ਼ਾਮੀਨੇਸ਼ਨ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।


DIsha

Content Editor

Related News