ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

03/29/2021 12:02:28 PM

ਚੰਡੀਗੜ੍ਹ– ਚੰਡੀਗੜ੍ਹ ਪ੍ਰਸ਼ਾਸਨ, ਇੰਜੀਨੀਅਰਿੰਗ ਵਿਭਾਗ ਨੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਭਰਤੀ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ ਭਰਤੀ 2021 ਲਈ ਅਧਿਕਾਰਤ ਵੈਬਸਾਈਟ http://chandigarh.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਪਲਾਈ ਕਰਨ ਦੀ ਤਾਰੀਖ਼

ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 30 ਮਾਰਚ 2021
ਸਿਵਲ ਇੰਜੀਨੀਅਰਾਂ ਲਈ ਅਸਥਾਈ ਆਧਾਰ 'ਤੇ ਚੰਡੀਗੜ੍ਹ ਜੇਈ ਭਰਤੀ 2021 ਲਈ ਕੁੱਲ 42 ਅਸਾਮੀਆਂ ਉਪਲਬਧ ਹਨ।

ਸਾਧਾਰਨ- 22
ਸਾਧਾਰਨ  (EWS)  - 10
ਓ.ਬੀ.ਸੀ.-06
ਐਸ.ਸੀ.-04
ਵਿੱਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਵਿਚ 3 ਸਾਲ ਦਾ ਡਿਪਲੋਮਾ ਅਤੇ ਆਈ.ਸੀ.ਟੀ. ਸਕਿੱਲ ਕੋਰਸ ਦਾ ਸਰਟੀਫਿਕੇਟ ਯਾਨੀ ਕੰਪਿਊਟਰ ਕੋਰਸ (ਸੀ.ਸੀ.ਸੀ.) ਕੀਤਾ ਹੋਵੇ।

ਉਮਰ ਹੱਦ

ਜਨਰਲ / ਈ.ਡਬਲਯੂ.ਐੱਸ. - 18 ਤੋਂ 37 ਸਾਲ
ਓ.ਬੀ.ਸੀ. - 18 ਤੋਂ 40 ਸਾਲ
ਐੱਸ.ਸੀ. - 18 ਤੋਂ 47 ਸਾਲ
ਚੋਣ ਪ੍ਰਕਿਰਿਆ
ਚਾਹਵਾਨ ਅਤੇ ਯੋਗ ਉਮੀਦਵਾਰ 30 ਮਾਰਚ 2021 ਤੱਕ ਅਧਿਕਾਰਤ ਵੈਬਸਾਈਟ http://chandigarh.gov.in ’ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।

cherry

This news is Content Editor cherry