BPSC ਨੇ 36 ਅਹੁਦਿਆਂ 'ਤੇ ਕੱਢੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

08/24/2020 2:55:37 PM

ਨਵੀਂ ਦਿੱਲੀ- ਬਿਹਾਰ ਲੋਕ ਸੇਵਾ ਕਮਿਸ਼ਨ (ਬੀ.ਪੀ.ਐੱਸ.ਸੀ.) ਨੇ ਐੱਚ.ਓ.ਡੀ. ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਨਲਾਈਨ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਅਕੈਡਮਿਕ ਪਰਫਾਰਮੈਂਸ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਹੁਦਿਆਂ ਦਾ ਨਾਂ- ਐੱਚ.ਓ.ਡੀ. (ਇਲੈਕਟ੍ਰਿਕਲ)
ਅਹੁਦਿਆਂ ਦੀ ਗਿਣਤੀ-36

ਸਿੱਖਿਆ ਯੋਗਤਾ
ਇਲੈਕਟ੍ਰਿਕਲ ਇੰਜੀਨੀਅਰਿੰਗ ਟੈਕਨਾਲੋਜੀ 'ਚ ਪੀ.ਐੱਚ.ਡੀ. ਅਤੇ ਬੈਚਰਲ 'ਚ ਪਹਿਲੀ ਸ਼੍ਰੇਣੀ ਜਾਂ ਇਲੈਕਟ੍ਰਿਕਲ ਇੰਜੀਨੀਅਰ/ਟੈਕਨਾਲੋਜੀ 'ਚ ਮਾਸਟਰ ਲੇਵੇਲ ਅਤੇ ਘੱਟ ਤੋਂ ਘੱਟ 12 ਸਾਲ ਦਾ ਅਨੁਭਵ ਜਾਂ ਇਲੈਕਟ੍ਰਿਕਲ ਇੰਜੀਨੀਅਰਿੰਗ/ਟੈਕਨਾਲੋਜੀ 'ਚ ਬੈਚਲਰ ਜਾਂ ਮਾਸਟਰ ਡਿਗਰੀ ਅਤੇ ਘੱਟ ਤੋਂ ਘੱਟ 15 ਸਾਲ ਦਾ ਅਨੁਭਵ

ਉਮਰ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ 33 ਸਾਲ ਹੋਣੀ ਚਾਹੀਦੀ ਹੈ।

ਆਖਰੀ ਤਰੀਖ਼
ਉਮੀਦਵਾਰ 11 ਸਤੰਬਰ 2020 ਤੱਕ ਅਪਲਾਈ ਕਰ ਸਕਦੇ ਹਨ।

ਐਪਲੀਕੇਸ਼ਨ ਫੀਸ- ਆਮ/ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਜਮ੍ਹਾ ਕਰਨੇ ਹੋਣਗੇ। ਇਸ ਤੋਂ ਇਲਾਵਾ ਐੱਸ.ਸੀ./ਐੱਸ.ਟੀ./ਮਹਿਲਾ ਵਰਗ ਲਈ ਐਪਲੀਕੇਸ਼ਨ ਫੀਸ 25 ਰੁਪਏ ਹੈ।

ਇਸ ਤਰ੍ਹਾਂ ਕਰੋ ਅਪਲਾਈ
ਜਾਰੀ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਬੀ.ਪੀ.ਐੱਸ.ਸੀ. ਦੀ ਵੈੱਬਸਾਈਟ... 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।


DIsha

Content Editor

Related News