ਕਾਂਸਟੇਬਲ ਦੇ 8000 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

12/14/2020 11:49:07 AM

ਨਵੀਂ ਦਿੱਲੀ : ਬਿਹਾਰ ਪੁਲਸ ਕਾਂਸਟੇਬਲ ਭਰਤੀ ਪ੍ਰੀਖਿਆ 2020 ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਸੈਂਟਰਲ ਸਲੈਕਸ਼ਨ ਬੋਰਡ ਆਫ਼ ਕਾਂਸਟੇਬਲ ਨੇ ਆਪਣੀ ਅਧਿਕਾਰਤ ਵੈੱਬਸਾਈਟ http://csbc.bih.nic.in/ 'ਤੇ ਪ੍ਰੀਖਿਆ ਦੀ ਤਾਰੀਖ਼ ਜਾਰੀ ਕੀਤੀ ਹੈ। ਇਸ ਭਰਤੀ ਮੁਹਿੰਮ ਤਹਿਤ ਕੁੱਲ 8,415 ਕਾਂਸ‍ਟੇਬਲ ਦੇ ਅਹੁਦੇ ਭਰੇ ਜਾਣਗੇ।

ਕੁੱਲ ਅਹੁਦੇ - 8415

ਪ੍ਰੀਖਿਆ ਦੀ ਤਾਰੀਖ਼
ਬਿਹਾਰ ਪੁਲਸ ਕਾਂਸਟੇਬਲ ਭਰਤੀ ਪ੍ਰੀਖਿਆ 2020 ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਇਨ੍ਹਾਂ ਭਰਤੀਆਂ ਲਈ ਪ੍ਰੀਖਿਆ ਦਾ ਆਯੋਜਨ 14 ਮਾਰਚ 2021 ਤੋਂ ਲੈ ਕੇ 21 ਮਾਰਚ 2021 ਤੱਕ ਕੀਤਾ ਜਾਵੇਗਾ।

ਅਜੇ ਵੀ ਕਰ ਸਕਦੇ ਹੋ ਅਪਲਾਈ
ਇਸ ਭਰਤੀ ਮੁਹਿੰਮ ਤਹਿਤ ਕੁੱਲ 8,415 ਕਾਂਸ‍ਟੇਬਲ ਦੇ ਅਹੁਦੇ ਭਰੇ ਜਾਣਗੇ। ਯੋਗ ਅਤੇ ਚਾਹਵਾਨ ਉਮੀਦਵਾਰ 14 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ ਅਤੇ ਆਨਲਾਈਨ ਅਪਲਾਈ ਕਰਣ ਦੀ ਪ੍ਰਕਿਰਿਆ 13 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ।

ਵਿੱਦਿਅਕ ਯੋਗਤਾ
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ ਹੱਦ
ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ 25 ਸਾਲ ਵਿਚਾਲੇ ਹੋਣੀ ਚਾਹੀਦੀ ਹੈ।

ਅਰਜ਼ੀ ਫ਼ੀਸ
ਸਾਧਾਰਨ ਅਤੇ ਈ.ਡਬਲਯੂ.ਐਸ. ਕੈਟੇਗਰੀ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 450 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਦੋਂਕਿ ਐਸ.ਸੀ./ਐਸ.ਟੀ. ਕੈਟੇਗਰੀ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 112 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਜ਼ਰੂਰੀ ਤਾਰੀਖ਼ਾਂ

  • ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ : 13 ਨਵੰਬਰ 2020
  • ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ : 14 ਦਸੰਬਰ 2020


ਇੰਝ ਕਰੋ ਅਪਲਾਈ
ਯੋਗ ਉਮੀਦਵਾਰ ਅਤੇ ਚਾਹਵਾਨ ਉਮੀਦਵਾਰ (3S23) ਦੀ ਅਧਿਕਾਰਤ ਵੈਬਸਾਈਟ http://csbc.bih.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


cherry

Content Editor

Related News