ਥੋਕ ਮਹਿੰਗਾਈ ਦਰ ਫਰਵਰੀ ''ਚ ਵੱਧ ਕੇ 4.17 ਫ਼ੀਸਦੀ ''ਤੇ ਪਹੁੰਚੀ

03/15/2021 3:01:15 PM

ਨਵੀਂ ਦਿੱਲੀ- ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਲਗਾਤਾਰ ਦੂਜੇ ਮਹੀਨੇ ਵੱਧ ਕੇ ਫਰਵਰੀ ਵਿਚ 4.17 ਫ਼ੀਸਦੀ 'ਤੇ ਪਹੁੰਚ ਗਈ। ਖਾਣ-ਪੀਣ ਅਤੇ ਤੇਲ, ਬਿਜਲੀ ਦੇ ਮੁੱਲ ਵਧਣ ਕਾਰਨ ਮਹਿੰਗਾਈ ਵਧੀ ਹੈ। ਥੋਕ ਮਹਿੰਗਾਈ ਇਕ ਮਹੀਨਾ ਪਹਿਲਾਂ ਜਨਵਰੀ ਵਿਚ 2.03 ਫ਼ੀਸਦੀ 'ਤੇ ਸੀ, ਜਦੋਂ ਕਿ ਇਕ ਸਾਲ ਪਹਿਲਾਂ ਫਰਵਰੀ ਵਿਚ ਇਹ 2.26 ਫ਼ੀਸਦੀ 'ਤੇ ਸੀ। ਸਰਕਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ।

ਕਈ ਮਹੀਨਿਆਂ ਤੱਕ ਲਗਾਤਾਰ ਨਰਮ ਪੈਣ ਜਾਣ ਤੋਂ ਬਾਅਦ ਫਰਵਰੀ ਮਹੀਨੇ ਵਿਚ ਖੁਰਾਕੀ ਪਦਾਰਥਾਂ ਕੀਮਤਾਂ 1.36 ਫ਼ੀਸਦੀ ਵੱਧ ਗਈਆਂ। ਇਸ ਤੋਂ ਪਹਿਲਾਂ ਜਨਵਰੀ ਵਿਚ ਇਨ੍ਹਾਂ ਵਿਚ 2.80 ਫ਼ੀਸਦੀ ਦੀ ਗਿਰਾਵਟ ਆਈ ਸੀ।

ਸਬਜ਼ੀਆਂ ਦੇ ਮੁੱਲ ਫਰਵਰੀ ਵਿਚ 2.90 ਫ਼ੀਸਦੀ ਘੱਟ ਗਏ, ਉੱਥੇ ਹੀ, ਜਨਵਰੀ ਵਿਚ ਇਨ੍ਹਾਂ ਦੇ ਮੁੱਲ 20.82 ਫ਼ੀਸਦੀ ਹੇਠਾਂ ਗਏ ਸਨ। ਦਾਲਾਂ ਦੀਆਂ ਗੱਲ ਕਰੀਏ ਤਾਂ ਫਰਵਰੀ ਵਿਚ ਦਾਲਾਂ ਦੇ ਮੁੱਲ 10.25 ਫ਼ੀਸਦੀ ਵੱਧ ਗਏ। ਉੱਥੇ ਹੀ, ਫਲਾਂ ਦੇ ਮੁੱਲ 9.48 ਫ਼ੀਸਦੀ ਅਤੇ ਬਿਜਲੀ ਸਮੂਹ ਦੀ ਮਹਿੰਗਾਈ 0.58 ਫ਼ੀਸਦੀ ਰਹੀ। ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਨੀਤੀਗਤ ਦਰਾਂ ਵਿਚ ਤਬਦੀਲੀ ਨਹੀਂ ਕੀਤੀ ਸੀ ਅਤੇ ਅਜਿਹਾ ਲਗਾਤਾਰ ਚੌਥੀ ਵਾਰ ਰਿਹਾ।


Sanjeev

Content Editor

Related News