FRL ਮਾਮਲੇ ’ਚ ਐਮਾਜ਼ੋਨ ਦੀ ਪਟੀਸ਼ਨ ’ਤੇ 10 ਜੂਨ ਨੂੰ ਕਰੇਗਾ ਸੁਣਵਾਈ NCLT

06/07/2022 2:58:52 PM

ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਕਰਜ਼ੇ ’ਚ ਡੁੱਬੀ ਫਿਊਚਰ ਰਿਟੇਲ ਲਿਮਟਿਡ (ਐੱਫ. ਆਰ. ਐੱਲ.) ਖਿਲਾਫ ਦਿਵਾਲਾ ਪ੍ਰਕਿਰਿਆ ਸ਼ੁਰੂ ਕਰਨ ਖਿਲਾਫ ਦਾਇਰ ਕੀਤੀ ਗਈ ਐਮਾਜ਼ੋਨ ਦੀ ਪਟੀਸ਼ਨ ’,ੇ 10 ਜੂਨ ਨੂੰ ਸ਼ੁਰੂ ਕਰਨ ਖਿਲਾਫ ਦਾਇਰ ਕੀਤੀ ਗਈ ਐਮਾਜ਼ੋਨ ਦੀ ਪਟੀਸ਼ਨ ’ਤੇ 10 ਜੂਨ ਨੂੰ ਸੁਣਵਾਈ ਕਰੇਗਾ। ਬੈਂਕ ਆਫ ਇੰਡੀਆ (ਬੀ.ਓ. ਆਈ.) ਨੇ ਐੱਫ. ਆਰ. ਐੱਲ. ਖਿਲਾਫ ਦਿਵਾਲਾ ਸਲਿਊਸ਼ਨ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਐੱਫ. ਆਰ. ਐੱਲ. ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦੇ ਸਮੂਹ ਦਾ ਮੁਖੀ ਬੈਂਕ ਬੀ. ਓ. ਆਈ. ਹੀ ਹੈ। ਹਾਲਾਂਕਿ ਐੱਫ. ਆਰ. ਐੱਲ. ਨਾਲ ਨਿਵੇਸ਼ ਸਮਝੌਤੇ ’ਚ ਸ਼ਾਮਲ ਰਹੀਆਂ ਦਿੱਗਜ਼ ਈ-ਕਾਮਰਸ ਕੰਪਨੀ ਆਮਾਜ਼਼ੋਨ ਨੇ ਇਸ ਦੇ ਖਿਲਾਫ ਅਰਜ਼ੀ ਲਗਾ ਦਿੱਤੀ ਸੀ। ਸੋਮਵਾਰ ਨੂੰ ਐੱਨ. ਸੀ. ਐੱਲ. ਟੀ. ਦੀ ਮੁੰਬਈ ਬੈਂਚ ਨੇ ਇਸ ਮਾਮਲੇ ਦੀ ਆਨਲਾਈਨ ਸੁਣਵਾਈ ਕੀਤੀ। ਇਸ ਤੋਂ ਬਾਅਦ ਬੈਂਚ ਨੇ ਕਿਹਾ ਕਿ ਉਹ ਅੈਮਾਜ਼ੋਨ ਦੀ ਪਟੀਸ਼ਨ ’ਤੇ 10 ਜੂਨ ਨੂੰ ਸੁਣਵਾਈ ਕਰੇਗਾ। ਐਮਾਜ਼ੋਨ ਦੀ ਪਟੀਸ਼ਨ ਨੂੰ ਹਾਲੇ ਤੱਕ ਟ੍ਰਿਬਿਊਨਲ ਨੇ ਸਵੀਕਾਰ ਨਹੀਂ ਕੀਤਾ ਹੈ। ਐਮਾਜ਼ੋਨ ਨੇ ਬੀਤੀ 12 ਮਈ ਨੂੰ ਕਰਜ਼ਾ ਸੋਧ ਅਸਮਰੱਥਾ ਅਤੇ ਦਿਵਾਲਾ ਕੋਡ (ਆਈ. ਬੀ. ਸੀ.) ਦੀ ਧਾਰਾ 65 ਦੇ ਤਹਿਤ ਇਕ ਦਖਲ ਦੀ ਪਟੀਸ਼ਨ ਦਾਇਰ ਕਰ ਕੇ ਐੱਫ. ਆਰ. ਐੱਲ. ਖਿਲਾਫ ਇਨਸਾਲਵੈਂਸੀ ਦਿਵਾਲਾ ਪ੍ਰਕਿਰਿਆ ਦੀ ਮਨਜ਼ੂਰੀ ਦੇਣ ’ਤੇ ਇਤਰਾਜ਼ ਪ੍ਰਗਟਾਇਆ ਸੀ। ਐਮਾਜ਼ੋਨ ਦਾ ਕਹਿਣਾ ਹੈ ਕਿ ਬੀ. ਓ. ਆਈ. ਨੇ ਐੱਫ. ਆਰ. ਐੱਲ. ਨਾਲ ਮਿਲੀਭੁਗਤ ਕੀਤੀ ਹੀ ਅਤੇ ਇਸ ਮੇਂ ਕਿਸੇ ਵੀ ਤਰ੍ਹਾਂ ਦੀ ਦਿਵਾਲਾ ਕਾਰਵਾਈ ਸ਼ੁਰੂ ਕਰਨ ਦੇ ਉਸ ਦੇ ਅਧਿਕਾਰਾਂ ’ਤੇ ਠੇਸ ਪਹੁੰਚੇਗੀ।

ਆਨਲਾਈਨ ਸੁਣਵਾਈ ਦੌਰਾਨ ਬੀ. ਓ. ਆਈ. ਦੇ ਵਕੀਲ ਰਵੀ ਕਦਮ ਨੇ ਕਿਹਾ ਕਿ ਬੈਂਕ ਐਮਾਜ਼ੋਨ ਦੀ ਪਟੀਸ਼ਨ ਨੂੰ ਸਵੀਕਾਰ ਕੀਤੇ ਜਾਣ ਲਾਇਕ ਨਾ ਮੰਨਦੇ ਹੋਏ ਇਸ ਨੂੰ ਖਾਰਜ ਕਰਨ ਦੀ ਅਪੀਲ ਕਰੇਗਾ। ਬੈਂਕ ਆਫ ਇੰਡੀਆ ਨੇ ਬੀਤੀ ਅਪ੍ਰੈਲ ’ਚ ਐੱਨ. ਸੀ. ਐੱਲ. ਟੀ. ਦਾ ਰੁਖ ਕਰਦੇ ਹੋਏ ਐੱਫ. ਆਰ. ਐੱਲ. ਨੇ ਬੈਂਕ ਆਫ ਇੰਡੀਆ ਸਮੇਤ ਕਈ ਬੈਂਕਾਂ ਨੂੰ 5,322.32 ਕਰੋੜ ਰੁਪਏ ਦੇ ਕਰਜੇ ਭੁਗਤਾਨ ’ਚ ਡਿਫਾਲਟ ਕੀਤਾ ਹੈ।


Harinder Kaur

Content Editor

Related News