ਬਜਟ 2021: ਵਰਕ ਫਰਾਮ ਹੋਮ ਵਾਲਿਆਂ ਨੂੰ ਮਿਲ ਸਕਦੀ ਹੈ ਇਹ ਰਾਹਤ

01/18/2021 7:03:48 PM

ਨਵੀਂ ਦਿੱਲੀ- ਸਰਕਾਰ ਬਜਟ ਵਿਚ ਘਰੋਂ ਦਫ਼ਤਰ ਦਾ ਕੰਮ ਕਰ ਰਹੇ ਕਰਮਚਾਰੀਆਂ ਲਈ ਟੈਕਸ ਛੋਟ ਦੀ ਵਿਵਸਥਾ ਕਰ ਸਕਦੀ ਹੈ। ਇਸ ਪਿੱਛੇ ਦਲੀਲ ਹੈ ਕਿ ਘਰੋਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੰਟਰਨੈੱਟ ਸਣੇ ਕਈ ਤਰ੍ਹਾਂ ਦੇ ਖ਼ਰਚ ਜੇਬ ਵਿਚੋਂ ਕਰਨੇ ਪਏ ਹਨ ਅਤੇ ਜਿਨ੍ਹਾਂ ਨੂੰ ਇਸ ਲਈ ਭੱਤੇ ਮਿਲੇ ਹਨ ਉਨ੍ਹਾਂ ਦੀ ਆਮਦਨ ਟੈਕਸੇਬਲ ਹੋ ਗਈ ਹੈ, ਅਜਿਹੇ ਵਿਚ ਟੈਕਸ ਛੋਟ ਕਲੇਮ ਦੇਣ ਦੀ ਜ਼ਰੂਰਤ ਹੈ।

ਕੋਵਿਡ-19 ਮਹਾਮਾਰੀ ਕਾਰਨ ਜ਼ਿਆਦਾਤਰ ਸੰਸਥਾਨਾਂ ਵਿਚ ਵਰਕ ਫਰਾਮ ਹੋਮ (ਡਬਲਿਊ. ਐੱਫ. ਐੱਚ.) ਆਮ ਗੱਲ ਹੋ ਗਈ ਹੈ। ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਘਰੋਂ ਕੰਮ ਕਰ ਰਹੇ ਹਨ। ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਤੋਂ ਇਲਾਵਾ ਇਸ ਨਾਲ ਕੰਪਨੀਆਂ ਦੀ ਕੁਝ ਹੱਦ ਤੱਕ ਲਾਗਤ ਵੀ ਘੱਟ ਹੋਈ ਹੈ।

ਕਈ ਸੰਸਥਾਨਾਂ ਨੇ ਆਪਣੇ ਕਰਮਚਾਰੀਆਂ ਨੂੰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭੱਤੇ ਅਤੇ ਖ਼ਰਚ ਵੀ ਉਪਲਬਧ ਕਰਾਏ ਹਨ ਪਰ ਕੁਝ ਕਰਮਚਾਰੀਆਂ ਨੂੰ ਹੁਣ ਤੱਕ ਖ਼ਰਚ ਪੱਲਿਓਂ ਹੀ ਕਰਨਾ ਪੈ ਰਿਹਾ ਹੈ। ਅਜਿਹੇ ਮਾਮਲੇ ਜਿੱਥੇ ਸੰਸਥਾਨਾਂ ਨੇ ਵਾਧੂ ਖ਼ਰਚ ਪੂਰੇ ਕਰਨ ਲਈ ਭੱਤੇ ਦਿੱਤੇ ਹਨ, ਉਨ੍ਹਾਂ ਵਿਚੋਂ ਉਹ ਕਰਮਚਾਰੀ ਵੀ ਹਨ ਜਿਨ੍ਹਾਂ ਦੇ ਹੱਥ ਵਿਚ ਆਇਆ ਪੈਸਾ ਟੈਕਸੇਬਲ ਹੈ। ਬ੍ਰਿਟੇਨ ਸਣੇ ਕਈ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਮਿਲੇ ਖ਼ਰਚ 'ਤੇ ਕਰਮਚਾਰੀ ਟੈਕਸ ਛੋਟ ਕਲੇਮ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਬਜਟ ਵਿਚ ਇਸ ਤਰ੍ਹਾਂ ਦੇ ਖ਼ਰਚਿਆਂ ਦੇ ਸਦੰਰਭ ਵਿਚ ਇਕ ਲਿਮਟ ਤੱਕ ਟੈਕਸ ਛੋਟ ਦੇਣ ਦੀ ਸੋਚ ਸਕਦੀ ਹੈ।


Sanjeev

Content Editor

Related News