ਟਾਟਾ ਮੋਟਰਜ਼ ਦਾ ਸ਼ਾਨਦਾਰ ਪ੍ਰਦਰਸ਼ਨ, 68 ਫ਼ੀਸਦੀ ਵਧਿਆ ਮੁਨਾਫਾ

01/29/2021 9:54:42 PM

ਨਵੀਂ ਦਿੱਲੀ- ਟਾਟਾ ਮੋਟਰਜ਼ ਨੂੰ ਚਾਲੂ ਵਿੱਤੀ ਸਾਲ ਦੀ ਦਸੰਬਰ ਵਿਚ ਸਮਾਪਤ ਤੀਜੀ ਤਿਮਾਹੀ ਵਿਚ ਏਕੀਕ੍ਰਿਤ ਆਧਾਰ 'ਤੇ 2,941.48 ਕਰੋੜ ਰੁਪਏ ਦਾ ਸ਼ੁੱਧ ਫਾਇਦਾ ਹੋਇਆ।

ਇਹ ਸਾਲ ਭਰ ਪਹਿਲਾਂ ਦੀ ਇਸੇ ਤਿਮਾਹੀ ਵਿਚ 1,755.88 ਕਰੋੜ ਰੁਪਏ ਦੀ ਤੁਲਨਾ ਵਿਚ 67.52 ਫ਼ੀਸਦੀ ਵੱਧ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆ ਅਧੀਨ ਮਿਆਦ ਦੌਰਾਨ ਉਸ ਦਾ ਕੁੱਲ ਮਾਲੀਆ ਸਾਲ ਭਰ ਪਹਿਲਾਂ ਦੇ 71,676.07 ਕਰੋੜ ਰੁਪਏ ਦੀ ਤੁਲਨਾ ਵਿਚ ਵੱਧ ਕੇ 75,653.79 ਕਰੋੜ ਰੁਪਏ ਹੋ ਗਿਆ।

ਕੰਪਨੀ ਨੂੰ ਏਕਲ ਆਧਾਰ 'ਤੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 638.04 ਕਰੋੜ ਰੁਪਏ ਦਾ ਘਾਟਾ ਹੋਇਆ। ਇਕ ਸਾਲ ਪਹਿਲਾਂ ਦੀ ਮਿਆਦ ਵਿਚ ਇਹ 1,039.51 ਕਰੋੜ ਰੁਪਏ ਰਿਹਾ ਸੀ। ਹਾਲਾਂਕਿ, ਇਸ ਦੌਰਾਨ ਏਕਲ ਆਧਾਰ 'ਤੇ ਮਾਲੀਆ 10,842.91 ਕਰੋੜ ਰੁਪਏ ਦੀ ਤੁਲਨਾ ਵਿਚ ਵੱਧ ਕੇ 14,630.60 ਕਰੋੜ ਰੁਪਏ ਹੋ ਗਿਆ। ਕੰਪਨੀ ਬ੍ਰਿਟਿਸ਼ ਇਕਾਈ ਜਗੁਆਰ ਲੈਂਡ ਰੋਵਰ ਨੂੰ ਇਸ ਦੌਰਾਨ 43.9 ਕਰੋੜ ਪੌਂਡ ਦਾ ਟੈਕਸ ਤੋਂ ਪਹਿਲਾਂ ਲਾਭ ਹੋਇਆ। ਇਹ ਲਾਭ ਸਾਲ ਭਰ ਪਹਿਲਾਂ ਦੀ ਇਸੇ ਤਿਮਾਹੀ ਵਿਚ 12.1 ਕਰੋੜ ਪੌਂਡ ਸੀ।


Sanjeev

Content Editor

Related News