ਸੈਂਸੈਕਸ 50 ਹਜ਼ਾਰ ਤੋਂ ਥੱਲ੍ਹੇ ਬੰਦ, ਨਿਵੇਸ਼ਕਾਂ ਨੂੰ 3.8 ਲੱਖ ਕਰੋੜ ਰੁ: ਦਾ ਨੁਕਸਾਨ

02/22/2021 5:01:25 PM

ਮੁੰਬਈ- ਸੋਮਵਾਰ ਨੂੰ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ਵਿਚ ਵੀ ਗਿਰਾਵਟ ਦਾ ਦੌਰ ਜਾਰੀ ਰਿਹਾ। ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਐੱਚ. ਡੀ. ਐੱਫ. ਸੀ. ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਕਾਰਨ ਸੈਂਸੈਕਸ 1,145 ਅੰਕ ਯਾਨੀ 2.25 ਫ਼ੀਸਦੀ ਦੇ ਨੁਕਸਾਨ ਨਾਲ 49,744.32 'ਤੇ ਬੰਦ ਹੋਇਆ। 

ਇਸ ਨਾਲ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਘੱਟ ਕੇ 200.18 ਲੱਖ ਕਰੋੜ ਰੁਪਏ 'ਤੇ ਆ ਗਿਆ, ਜਿਸ ਨਾਲ ਨਿਵੇਸ਼ਕਾਂ ਨੂੰ ਤਕਰੀਬਨ 3.8 ਲੱਖ ਕਰੋੜ ਰੁ: ਦਾ ਨੁਕਸਾਨ ਹੋਇਆ।

ਉੱਥੇ ਹੀ, ਨਿਫਟੀ 306.05 ਅੰਕ ਯਾਨੀ 2.04 ਫ਼ੀਸਦੀ ਟੁੱਟ ਕੇ 14,700 ਅੰਕ ਤੋਂ ਹੇਠਾਂ 14,675.70 'ਤੇ ਬੰਦ ਹੋਇਆ। ਸੈਂਸੈਕਸ ਵਿਚ ਸ਼ਾਮਲ ਕੰਪਨੀਆਂ ਵਿਚ ਡਾ. ਰੈਡੀਜ਼ ਦਾ ਸ਼ੇਅਰ ਸਭ ਤੋਂ ਜ਼ਿਆਦਾ ਤਕਰੀਬਨ ਪੰਜ ਫ਼ੀਸਦੀ ਟੁੱਟਾ। ਮਹਿੰਦਰਾ ਐਂਡ ਮਹਿੰਦਰਾ, ਟੈੱਕ ਮਹਿੰਦਰਾ, ਐਕਸਿਸ ਬੈਂਕ, ਇੰਡਸਇੰਡ ਬੈਂਕ ਅਤੇ ਟੀ. ਸੀ. ਐੱਸ. ਦੇ ਸ਼ੇਅਰ ਵੀ ਨੁਕਸਾਨ ਵਿਚ ਰਹੇ। ਓ. ਐੱਨ. ਜੀ. ਸੀ, ਐੱਚ. ਡੀ. ਐੱਫ. ਸੀ. ਬੈਂਕ ਅਤੇ ਕੋਟਕ ਬੈਂਕ ਦੇ ਸ਼ੇਅਰ ਲਾਭ ਵਿਚ ਰਹੇ। ਕੋਵਿਡ ਮਾਮਲੇ ਵਧਣ ਦੀ ਚਿੰਤਾ ਅਤੇ ਇਸ ਦਾ ਆਰਥਿਕ ਪ੍ਰਭਾਵ ਪਹਿਲਾਂ ਦੇ ਅਨੁਮਾਨਾਂ ਤੋਂ ਕਿਤੇ ਜ਼ਿਆਦਾ ਰਹਿਣ ਦੇ ਖਦਸ਼ੇ ਕਾਰਨ ਨਿਵੇਸ਼ਕਾਂ ਦੀ ਧਾਰਣਾ ਪ੍ਰਭਾਵਿਤ ਹੋਈ। ਓਧਰ, ਏਸ਼ੀਆਈ ਬਾਜ਼ਾਰਾਂ ਵਿਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਨੁਕਾਸਨ ਵਿਚ ਸਨ।


Sanjeev

Content Editor

Related News