SBI ਜਨਰਲ ਇੰਸ਼ੋਰੈਂਸ ਦਾ ਟੈਕਸ ਪਿੱਛੋਂ ਮੁਨਾਫਾ 53 ਫੀਸਦੀ ਵਧਿਆ

10/28/2020 7:50:17 PM

ਮੁੰਬਈ– ਨਿੱਜੀ ਖੇਤਰ ਦੀ ਬੀਮਾ ਕੰਪਨੀ ਐੱਸ. ਬੀ. ਆਈ. ਜਨਰਲ ਇੰਸ਼ੋਰੈਂਸ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਉਸ ਦਾ ਟੈਕਸ ਪਿੱਛੋਂ ਮੁਨਾਫਾ 53 ਫੀਸਦੀ ਵਧ ਕੇ 300 ਕਰੋੜ ਰੁਪਏ ਹੋ ਗਿਆ।

ਕੰਪਨੀ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ’ਚ ਉਸ ਦਾ ਟੈਕਸ ਪਿੱਛੋਂ ਮੁਨਾਫਾ 196 ਕਰੋੜ ਰੁਪਏ ਸੀ। ਬੀਮਾ ਕੰਪਨੀ ਨੇ ਇਕ ਪ੍ਰੈੱਸ ਨੋਟ ’ਚ ਦੱਸਿਆ ਕਿ ਉਸ ਦੀ ਕੁਲ ਲਿਖਿਤ ਪ੍ਰੀਮੀਅਮ (ਜੀ. ਡਬਲਯੂ. ਪੀ.) ਅਪ੍ਰੈਲ-ਸਤੰਬਰ ’ਚ 17 ਫੀਸਦੀ ਵਧ ਕੇ 3,658 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ 3,118 ਕਰੋੜ ਰੁਪਏ ਸੀ। ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ ’ਚ ਉਸ ਦਾ ਅੰਡਰਰਾਈਟਿੰਗ ਮੁਨਾਫਾ 56 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ 37 ਕਰੋੜ ਰੁਪਏ ਸੀ।


Sanjeev

Content Editor

Related News