ਸੈਨੇਟਾਈਜ਼ਰਸ ਅਤੇ ਮਾਸਕ ਦੀ ਸੇਲ ’ਚ ਗਿਰਾਵਟ

02/18/2021 10:08:03 AM

ਨਵੀਂ ਦਿੱਲੀ– ਕੋਰੋਨਾ ਵਾਇਰਸ ਦੀ ਵੈਕਸੀਨ ਬਣ ਜਾਣ ਤੋਂ ਬਾਅਦ ਵੱਡੀਆਂ ਕੰਪਨੀਆਂ ਨੇ ਸੈਨੇਟਾਈਜ਼ਰਸ ਅਤੇ ਮਾਸਕ ਦਾ ਆਊਟਪੁਟ ਜਾਂ ਤਾਂ ਘਟਾ ਦਿੱਤਾ ਹੈ ਜਾਂ ਫਿਰ ਰੋਕ ਦਿੱਤਾ ਹੈ। ਕੋਰੋਨਾ ਕਾਲ ’ਚ ਮਾਰਚ-ਸਤੰਬਰ ਦੌਰਾਨ ਇਨ੍ਹਾਂ ਕੈਟਾਗਰੀ ਦੇ ਪ੍ਰੋਡਕਟਸ ਦਾ ਪ੍ਰੋਡਕਸ਼ਨ ਕਾਫੀ ਜ਼ਿਆਦਾ ਵਧ ਗਿਆ ਸੀ।

ਡਾਬਰ ਦੇ ਚੀਫ ਐਗਜ਼ੀਕਿਊਟਿਵ ਮੋਹਿਤ ਮਲਹੋਤਰਾ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ’ਚ ਹੈਂਡ ਸੈਨੇਟਾਈਜ਼ਰਸ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਮੰਗ ’ਚ ਕਮੀ ਆਈ ਹੈ। ਡਾਬਰ ਹੁਣ ਕੁਝ ਸੈਨੇਟਾਈਜ਼ਰ ਅਤੇ ਹਾਈਜ਼ੀਨ ਨਾਲ ਜੁੜੇ ਪ੍ਰੋਡਕਟ ਤੋਂ ਬਾਹਰ ਨਿਕਲਣ ਦੀ ਸੋਚ ਰਿਹਾ ਹੈ, ਜਿਨ੍ਹਾਂ ਨੂੰ ਉਸ ਨੇ ਪਿਛਲੇ ਹੀ ਸਾਲ ਲਾਂਚ ਕੀਤਾ ਸੀ।

ਆਈ. ਟੀ. ਸੀ ਦਾ ਕੰਜਿਊਮਰ ਗੁਡਸ ਦਾ ਬਿਜ਼ਨੈੱਸ ਦਸੰਬਰ ਤਿਮਾਹੀ ’ਚ ਵਧਿਆ ਸੀ ਪਰ ਹੁਣ ਕੰਪਨੀ ਦੇ ਬ੍ਰਾਂਡੇਡ ਸੈਨੇਟਾਈਜ਼ਰਸ ਦੀ ਸੇਲ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਨਲਾਈਨ ਰਿਟੇਲਰਸ ਨੇ ਕਿਹਾ ਕਿ ਸੈਨੇਟਾਈਜ਼ਰਸ ਅਤੇ ਮਾਸਕ ਦੀ ਸੇਲ ’ਚ ਕਰੀਬ 50 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਗ੍ਰਾਫਰਸ ਦੇ ਬੁਲਾਰੇ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਹੈਂਡ ਸੈਨੇਟਾਈਜ਼ਰਸ ਅਤੇ ਮਾਸਕ ਦੀ ਵਿਕਰੀ ਕਰੀਬ 48 ਫੀਸਦੀ ਡਿਗੀ ਹੈ।
ਰਿਟੇਲ ਚੇਨ ਨੇ ਵੀ ਕਿਹਾ ਕਿ ਹੈਂਡ ਸੈਨੇਟਾਈਜ਼ਰਸ ਦੀ ਸੇਲਸ ’ਚ ਗਿਰਾਵਟ ਦੇਖੀ ਜਾ ਰਹੀ ਹੈ। ਇਥੋਂ ਤੱਕ ਕਿ ਸੈਨੇਟਾਈਜਿੰਗ ਸਪ੍ਰੇਅ ਦੀ ਵਿਕਰੀ ਵੀ ਡਿਗੀ ਹੈ। ਯਾਨੀ ਕਿ ਲੋਕਾਂ ਨੇ ਤਾਂ ਮਾਸਕ ਅਤੇ ਸੈਨੇਟਾਈਜ਼ਰਸ ਦਾ ਇਸਤੇਮਾਲ ਘੱਟ ਕੀਤਾ ਹੀ ਹੈ, ਕਈ ਥਾਵਾਂ ਨੂੰ ਸੈਨੇਟਾਈਜ਼ ਕਰਨ ’ਚ ਵੀ ਗਿਰਾਵਟ ਆਈ ਹੈ। ਆਪਣੀ ਸੇਲ ਨੂੰ ਵਧਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਨੇ ਤਾਂ ਕਈ ਤਰ੍ਹਾਂ ਦੇ ਆਫਰ ਵੀ ਦੇਣੇ ਸ਼ੂਰ ਕਰ ਦਿੱਤੇ ਹਨ।


Sanjeev

Content Editor

Related News