ਰਾਧਾਕਿਸ਼ਨ ਦਮਾਨੀ ਨੇ ਟਾਟਾ ਸਮੂਹ ਦੀ ਟ੍ਰੈਂਟ ’ਚ 0.79 ਫ਼ੀਸਦੀ ਹਿੱਸੇਦਾਰੀ 202 ਕਰੋੜ ’ਚ ਵੇਚੀ

12/03/2020 8:30:06 PM

ਨਵੀਂ ਦਿੱਲੀ– ਮਸ਼ਹੂਰ ਨਿਵੇਸ਼ਕ ਅਤੇ ਐਵੇਨਿਊ ਸੁਪਰਮਾਰਟ ਦੇ ਪ੍ਰਮੋਟਰ ਰਾਧਾਕਿਸ਼ਨ ਦਮਾਨੀ ਅਤੇ ਉਨ੍ਹਾਂ ਨੇ ਸਬੰਧਤ ਵਿਅਕਤੀਆਂ ਨੇ ਟਾਟਾ ਸਮੂਹ ਦੀ ਪ੍ਰਚੂਨ ਇਕਾਈ ਟ੍ਰੈਂਟ ਦੇ 28.22 ਲੱਖ ਸ਼ੇਅਰ ਖੁੱਲ੍ਹੇ ਬਾਜ਼ਾਰ ’ਚ ਵੇਚੇ ਹਨ। ਇਕ ਅਨੁਮਾਨ ਮੁਤਾਬਕ 0.79 ਫ਼ੀਸਦੀ ਦੀ ਇਹ ਹਿੱਸੇਦਾਰੀ ਉਸ ਨੇ 202 ਕਰੋੜ ਰੁਪਏ ’ਚ ਵੇਚੀ ਹੈ।

ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਰਾਧਾਕਿਸ਼ਨ ਦਾਨੀ, ਕਿਰਨੇਦਵੀ ਜੀ ਦਮਾਨੀ, ਜੋਤੀ ਕਾਬਰਾ, ਬ੍ਰਾਈਟ ਸਟਾਰ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ, ਦਮਾਨੀ ਐਸਟੇਟਸ ਐਂਡ ਫਾਇਨਾਂਸ ਪ੍ਰਾਈਵੇਟ ਲਿਮਟਿਡ, ਡਿਰਾਈਵ ਇਨਵੈਸਟਮੈਂਟ ਅਤੇ ਡਿਰਾਈਵ ਟ੍ਰੇਡਿੰਗ ਐਂਡ ਰਿਸਾਰਟਸ ਪ੍ਰਾਈਵੇਟ ਲਿਮਟਿਡ ਨੇ ਖੁੱਲ੍ਹੇ ਬਾਜ਼ਾਰ ’ਚ 28,22,516 ਸ਼ੇਅਰ ਵੇਚੇ।

ਇਨ੍ਹਾਂ ਸ਼ੇਅਰਾਂ ਨੂੰ 27 ਨਵੰਬਰ, 2020 ਨੂੰ ਵੇਚਿਆ ਗਿਆ ਅਤੇ 717.92 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਸੌਦਾ 202.63 ਕਰੋੜ ਰੁਪਏ ਦਾ ਹੋ ਸਕਦਾ ਹੈ। ਰਾਧਾਕਿਸ਼ਨ ਦਮਾਨੀ ਅਤੇ ਉਨ੍ਹਾਂ ਨਾਲ ਸਬੰਧਤ ਵਿਅਕਤੀਆਂ ਕੋਲ ਟ੍ਰੈਂਟ ’ਚ 3.87 ਫੀਸਦੀ ਹਿੱਸੇਦਾਰੀ ਸੀ ਜੋ ਹੁਣ ਘੱਟ ਕੇ 3.08 ਫ਼ੀਸਦੀ ਰਹਿ ਗਈ ਹੈ।
 


Sanjeev

Content Editor

Related News