ਬਿਜਲੀ ਖ਼ਪਤ ਫਰਵਰੀ ''ਚ 0.88 ਫ਼ੀਸਦੀ ਵੱਧ 104 ਅਰਬ ਯੂਨਿਟ ਤੋਂ ਪਾਰ

03/01/2021 3:36:40 PM

ਨਵੀਂ ਦਿੱਲੀ- ਦੇਸ਼ ਦੀ ਬਿਜਲੀ ਖ਼ਪਤ ਫਰਵਰੀ ਮਹੀਨੇ ਦੌਰਾਨ 0.88 ਫ਼ੀਸਦੀ ਵੱਧ ਕੇ 104.73 ਅਰਬ ਯੂਨਿਟ ਤੱਕ ਪਹੁੰਚ ਗਈ। ਮਹੀਨੇ ਦੌਰਾਨ ਤਾਪਮਾਨ ਵਿਚ ਮਾਮੂਲੀ ਵਾਧਾ ਰਿਹਾ।

ਬਿਜਲੀ ਮੰਤਰਾਲਾ ਮੁਤਾਬਕ, ਇਕ ਸਾਲ ਪਹਿਲਾਂ ਇਸੇ ਮਹੀਨੇ ਦੌਰਾਨ ਕੁੱਲ ਬਿਜਲੀ ਖ਼ਪਤ 103.81 ਅਰਬ ਯੂਨਿਟ ਰਹੀ ਸੀ। ਇਸ ਦੌਰਾਨ ਫਰਵਰੀ 2021 ਵਿਚ ਦਿਨ ਵਿਚ ਸਭ ਤੋਂ ਜ਼ਿਆਦਾ ਬਿਜਲੀ ਦੀ ਮੰਗ 6.7 ਫ਼ੀਸਦੀ ਵੱਧ ਕੇ 188.15 ਗੀਗਾਵਾਟ ਤੱਕ ਪਹੁੰਚ ਗਈ। ਇਹ ਮੰਗ ਇਕ ਸਾਲ ਪਹਿਲਾਂ ਫਰਵਰੀ ਵਿਚ 176.38 ਗੀਗਾਵਟ ਰਹੀ।

ਬਿਜਲੀ ਦੀ ਖ਼ਪਤ ਵਿਚ ਛੇ ਮਹੀਨਿਆਂ ਦੇ ਅੰਤਰਾਲ ਪਿੱਛੋਂ ਸਤੰਬਰ ਵਿਚ 4.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਅਕਤੂਬਰ ਵਿਚ ਇਸ ਵਿਚ 11.6 ਫ਼ੀਸਦੀ ਵਾਧਾ ਹੋਇਆ। ਉੱਥੇ ਹੀ, ਨਵੰਬਰ ਮਹੀਨੇ ਵਿਚ ਇਸ ਵਿਚ 3.12 ਫ਼ੀਸਦੀ ਦੀ ਕਮੀ ਆਈ। ਇਸ ਤੋਂ ਬਾਅਦ ਦਸੰਬਰ ਮਹੀਨੇ ਵਿਚ ਇਸ ਵਿਚ 4.5 ਫ਼ੀਸਦੀ ਅਤੇ ਜਨਵਰੀ 2021 ਵਿਚ 4.8 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਵਾਰ ਗਰਮੀਆਂ ਜਲਦ ਆਉਣ ਦੇ ਸੰਕੇਤ ਦਿਸ ਰਹੇ ਹਨ। ਇਹੀ ਵਜ੍ਹਾ ਰਹੀ ਕਿ ਫਰਵਰੀ ਵਿਚ ਹਲਕੀ ਵਾਧਾ ਦਰਜ ਹੋਇਆ ਹੈ। ਦੇਸ਼ ਦੇ ਸਾਰੇ ਹਿੱਸਿਆਂ ਵਿਚ ਤਾਲਾਬੰਦੀ ਸਮਾਪਤ ਹੋਣ ਅਤੇ ਗਰਮੀਆਂ ਦਾ ਮੌਸਮ ਸ਼ੁਰੂ ਹੋਣ 'ਤੇ ਬਿਜਲੀ ਖ਼ਪਤ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਸਕਦੀ ਹੈ। 

Sanjeev

This news is Content Editor Sanjeev