ਮੌਜੂਦਾ ਮਾਰਕੀਟਿੰਗ ਸੈਸ਼ਨ ’ਚ ਹੁਣ ਤੱਕ ਝੋਨੇ ਦੀ 1.20 ਲੱਖ ਕਰੋੜ ਦੀ ਸਰਕਾਰੀ ਖਰੀਦ

02/14/2021 10:28:31 AM

 

ਨਵੀਂ ਦਿੱਲੀ– ਦਿੱਲੀ ਦੀਆਂ ਕਈ ਸਰਹੱਦਾਂ ’ਤੇ ਕਿਸਾਨਾਂ ਦੇ ਜਾਰੀ ਵਿਰੋਧ ਪ੍ਰਦਰਸ਼ਨ ਦਰਮਿਆਨ ਮੌਜੂਦਾ ਸਾਉਣੀ ਮਾਰਕੀਟਿੰਗ ਸੈਸ਼ਨ ’ਚ ਹੁਣ ਤੱਕ ਝੋਨੇ ਦੀ ਖਰੀਦ ’ਚ 16 ਫੀਸਦੀ ਦਾ ਵਾਧਾ ਹੋਇਆ ਹੈ। ਇਹ ਖਰੀਦ 638.57 ਲੱਖ ਟਨ ਦੀ ਹੋਈ ਹੈ, ਜਿਸ ਦੀ ਕੀਮਤ 1,20,562 ਕਰੋੜ ਰੁਪਏ ਹੈ। ਹਾੜ੍ਹੀ ਮਾਰਕੀਟਿੰਗ ਸਾਲ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ।

ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਕਿ ਮੌਜੂਦਾ ਸਾਉਣੀ ਮਾਰਕੀਟਿੰਗ ਸੈਸ਼ਨ (ਕੇ. ਐੱਮ. ਐੱਸ.) 2020-21 ਵਿਚ, ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀਆਂ ਮੌਜੂਦਾ ਯੋਜਨਾਵਾਂ ਮੁਤਾਬਕ ਕਿਸਾਨਾਂ ਤੋਂ ਐੱਮ. ਐੱਸ. ਪੀ. ’ਤੇ ਸਾਉਣੀ 2020-21 ਦੀਆਂ ਫਸਲਾਂ ਦੀ ਖਰੀਦ ਜਾਰੀ ਰੱਖੀ ਹੈ, ਜਿਵੇਂ ਕਿ ਪਿਛਲੇ ਸੈਸ਼ਨਾਂ ’ਚ ਕੀਤਾ ਗਿਆ ਸੀ।

ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਨੇ 12 ਫਰਵਰੀ ਤੱਕ 638.57 ਲੱਖ ਟਨ ਝੋਨੇ ਦੀ ਖਰੀਦ ਕੀਤੀ ਹੈ, ਜੋ ਪਿਛਲੇ ਮਾਰਕੀਟਿੰਗ ਸਾਲ ’ਚ ਇਸੇ ਮਿਆਦ ’ਚ 549.30 ਲੱਖ ਟਨ ਦੀ ਖਰੀਦ ਤੋਂ 16.25 ਫੀਸਦੀ ਵੱਧ ਹੈ। ਬਿਆਨ ’ਚ ਕਿਹਾ ਗਿਆ ਕਿ ਲਗਭਗ 91.69 ਲੱਖ ਕਿਸਾਨ ਪਹਿਲਾਂ ਹੀ 1,20,562.19 ਕਰੋੜ ਰੁਪਏ ਦੇ ਐੱਮ. ਐੱਸ. ਪੀ. ਮੁੱਲ ’ਤੇ ਕੀਤੀ ਗਈ ਇਸ ਖਰੀਦ ਮੁਹਿੰਮ ਨਾਲ ਲਾਭਪਾਤਰ ਹੋ ਚੁੱਕੇ ਹਨ।


Sanjeev

Content Editor

Related News