ਵਿੱਤ ਮੰਤਰੀ ਨੇ ਨਿੱਜੀ ਬੈਂਕਾਂ ਤੇ NBFC ਨਾਲ ਕੀਤੀ ਬੈਠਕ

06/15/2020 7:01:25 PM

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈ. ਸੀ. ਐੱਲ. ਜੀ. ਐੱਸ.) ਦੀ ਨਿਰਵਿਘਨ ਭੂਮਿਕਾ ਨੂੰ ਸੁਨਿਸ਼ਚਿਤ ਕਰਨ ਲਈ ਸੋਮਵਾਰ ਨੂੰ 20 ਨਿੱਜੀ ਬੈਂਕਾਂ ਤੇ ਗੈਰ ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਨਾਲ ਇਕ ਵੀਡੀਓ ਕਾਨਫਰੰਸ ਕੀਤੀ।

ਵਿੱਤੀ ਸੇਵਾਵਾਂ ਵਿਭਾਗ (ਡੀ. ਐੱਫ. ਐੱਸ.) ਦੇ ਇਕ ਟਵੀਟ ਮੁਤਾਬਕ, ਬੈਠਕ 'ਚ ਵਿੱਤੀ ਸੇਵਾਵਾਂ ਦੇ ਸਕੱਤਰ ਦੇਬਾਸ਼ੀਸ਼ ਤੇ 'ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ (ਸਿਡਬੀ)' ਦੇ ਨੁਮਾਇੰਦੇ ਵੀ ਸ਼ਾਮਲ ਸਨ। ਇਸ ਮੁਸ਼ਕਲ ਸਮੇਂ ਦੌਰਾਨ ਮਾਈਕਰੋ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਦੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਇਹ ਬੈਠਕ ਕੀਤੀ ਗਈ।
ਸੀਤਾਰਮਨ ਨੇ ਈ. ਸੀ. ਐੱਲ. ਜੀ. ਐੱਸ. ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਤੇ ਐੱਮ. ਐੱਸ. ਐੱਮ. ਈ. ਨੂੰ ਪਹਿਲ ਦੇ ਤੌਰ 'ਤੇ ਤਰਲਤਾ ਉਪਲੱਬਧ ਕਰਾਉਣ 'ਤੇ ਜ਼ੋਰ ਦਿੱਤਾ। ਵਿੱਤ ਮੰਤਰੀ ਦੇ ਦਫਤਰ ਤੋਂ ਟਵਿੱਟਰ ਅਪਡੇਟ ਅਨੁਸਾਰ, ਜਨਤਕ ਖੇਤਰ ਦੇ ਬੈਂਕਾਂ ਨੇ ਈ. ਸੀ. ਐੱਲ. ਜੀ. ਐੱਸ. ਤਹਿਤ 11 ਜੂਨ ਤੱਕ 29,490.81 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ, ਜਿਨ੍ਹਾਂ 'ਚੋਂ 14,690.84 ਕਰੋੜ ਰੁਪਏ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ।


Sanjeev

Content Editor

Related News