ਨੇਪਾਲ, ਸ਼੍ਰੀਲੰਕਾ ਨੇ ਕੀਤੀ ਦੱਖਣ ਏਸ਼ੀਆ ’ਚ ਵਿੱਤੀ ਬਾਜ਼ਾਰਾਂ ਦੇ ਏਕੀਕਰਨ ਦੀ ਮੰਗ

10/05/2019 12:00:38 PM

ਨਵੀਂ ਦਿੱਲੀ — ਨੇਪਾਲ, ਸ਼੍ਰੀਲੰਕਾ ਨੇ ਦੱਖਣ ਏਸ਼ੀਅਾ ਦੇ ਵਿੱਤੀ ਬਾਜ਼ਾਰਾਂ ਦੇ ਬਿਹਤਰ ਏਕੀਕਰਨ ਦੀ ਮੰਗ ਕੀਤੀ। ਦੋਵਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਭਾਰਤ ਵਰਗੇ ਵੱਡੇ ਦੇਸ਼ਾਂ ਦਾ ਅਾਰਥਿਕ ਵਾਧੇ ਦਾ ਫਾਇਦਾ ਖੇਤਰ ਦੇ ਹੋਰ ਦੇਸ਼ਾਂ ਨੂੰ ਵੀ ਹੋਵੇਗਾ।

ਨੇਪਾਲ ਦੇ ਵਿੱਤ ਮੰਤਰੀ ਯੁਵਰਾਜ ਖਤਿਵਾੜਾ ਨੇ ਭਾਰਤ ਅਾਰਥਿਕ ਸੰਮੇਲਨ ’ਚ ਕਿਹਾ ਕਿ ਕਈ ਵਾਰ ਘਰੇਲੂ ਬਾਜ਼ਾਰ ਅਤੇ ਵਿੱਤੀ ਬਾਜ਼ਾਰ ’ਚ ਉਥਲ-ਪੁਥਲ ਅਾ ਜਾਂਦੀ ਹੈ। ਇਸ ਨੂੰ ਠੀਕ ਕਰਨਾ ਸਬੰਧਤ ਦੇਸ਼ ਦਾ ਕੰਮ ਹੁੰਦਾ ਹੈ। ਸ਼੍ਰੀਲੰਕਾ ਦੇ ਅਾਰਥਿਕ ਸੁਧਾਰ ਅਤੇ ਜਨਤਕ ਵੰਡ ਮੰਤਰੀ ਹਰਸ਼ਾ ਡੀ ਸਿਲਵਾ ਨੇ ਕਿਹਾ, ‘‘ਸਾਨੂੰ ਸੰਪਰਕ ਅਤੇ ਬਿਹਤਰ ਏਕੀਕਰਨ ’ਤੇ ਅਸਲ ’ਚ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਨਾਲ ਸਾਰਿਆਂ ਨੂੰ ਫਾਇਦਾ ਹੋਵੇਗਾ ਅਤੇ ਕਿਸੇ ਨੂੰ ਨੁਕਸਾਨ ਨਹੀਂ ਹੋਵੇਗਾ। ਅਸੀਂ ਇਸ ਨਾਲ ਸਿਰਫ ਖੁਸ਼ਹਾਲ ਹੋ ਸਕਦੇ ਹਾਂ।’’ ਉਨ੍ਹਾਂ ਕਿਹਾ,‘‘ਇਹ ਖੇਤਰ (ਦੱਖਣ ਏਸ਼ੀਅਾ) ਦੁਨੀਅਾ ਦਾ ਸਭ ਤੋਂ ਘੱਟ ਏਕੀਕ੍ਰਿਤ ਖੇਤਰ ਹੈ।’’


Related News