ਸਰੋਂ ਦੀ ਇਸ ਸਾਲ ਬੰਪਰ ਪੈਦਾਵਾਰ, 120 ਲੱਖ ਟਨ ਉਤਪਾਦਨ ਦਾ ਅਨੁਮਾਨ

02/20/2021 9:33:25 AM

ਨਵੀਂ ਦਿੱਲੀ– ਮਿਸ਼ਨ ਦੇ ਤੌਰ ’ਤੇ ਸਰੋਂ ਦੀ ਪੈਦਾਵਾਰ ਵਧਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਮਸਟਰਡ ਮਿਸ਼ਨ’ ਇਸ ਸਾਲ ਹਾੜ੍ਹੀ ਸੀਜ਼ਨ ਦੀ ਪ੍ਰਮੁੱਖ ਤਿਲਹਣ ਫਸਲ ਸਰੋਂ ਦੀ ਬਿਜਾਈ ਵਧਾਉਣ ’ਚ ਮਦਦਗਾਰ ਸਾਬਤ ਹੋਈ ਹੈ ਅਤੇ ਦੇਸ਼ ਭਰ ’ਚ ਇਹ ਚੰਗੀ ਫਸਲ ਹੈ, ਜਿਸ ਤੋਂ ਬੰਪਰ ਪੈਦਾਵਾਰ ਦੀ ਉਮੀਦ ਕੀਤੀ ਜਾ ਰਹੀ ਹੈ। ਸਰਕਾਰ ਦੇ ਸੀਨੀਅਰ ਅਧਿਕਾਰੀ ਦੀ ਮੰਨੀਏ ਤਾਂ ਇਸ ਸਾਲ ਸਰੋਂ ਦਾ ਉਤਪਾਦਨ 120 ਲੱਖ ਟਨ ਦੇ ਕਰੀਬ ਰਹਿ ਸਕਦਾ ਹੈ।

ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਵਲੋਂ ਚਾਲੂ ਫਸਲ ਸਾਲ 2020-21 (ਜੁਲਾਈ-ਜੂਨ) ਦਾ ਦੂਜਾ ਪੇਸ਼ਗੀ ਅਨੁਮਾਨ ਹਾਲੇ ਜਾਰੀ ਨਹੀਂ ਹੋਇਆ ਹੈ ਪਰ ਖੇਤੀ ਮੰਤਰਾਲਾ ਦੇ ਅਧਿਕਾਰੀ ਦੱਸਦੇ ਹਨ ਕਿ ਸਰੋਂ ਦੀ ਖੇਤੀ ’ਚ ਇਸ ਵਾਰ ਦੇਸ਼ ਦੇ ਕਿਸਾਨਾਂ ਨੇ ਖੂਬ ਦਿਲਚਸਪੀ ਦਿਖਾਈ ਹੈ ਅਤੇ ਸਰਕਾਰ ਵਲੋਂ ਵੀ ਇਸ ਦਿਸ਼ਾ ’ਚ ਇਕ ਮਿਸ਼ਨ ਦੇ ਤੌਰ ’ਤੇ ਕੰਮ ਕੀਤਾ ਗਿਆ ਹੈ, ਜਿਸ ਨਾਲ ਉਤਪਾਦਨ ਜੋ ਆਮ ਤੌਰ ’ਤੇ 90 ਲੱਖ ਟਨ ਦੇ ਕਰੀਬ ਰਹਿੰਦਾ ਹੈ, ਉਹ ਵਧ ਕੇ ਇਸ ਸਾਲ 120 ਲੱਖ ਟਨ ਤੱਕ ਜਾ ਸਕਦਾ ਹੈ।

ਅਧਿਕਾਰੀ ਨੇ ਕਿਹਾ ਕਿ ਉੱਚ ਗੁਣਵੱਤਾ ਅਤੇ ਪੈਦਾਵਾਰ ਵਧਾਉਣ ਵਾਲੇ ਸਰੋਂ ਦੇ ਬੀਜਾਂ ਦੀ ਵਰਤੋਂ ਹੋਣ ਨਾਲ ਪ੍ਰਤੀ ਹੈਕਟੇਅਰ ਸਰੋਂ ਦੀ ਪੈਦਾਵਾਰ ’ਚ 20 ਤੋਂ 100 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਮਸਟਰਡ ਮਿਸ਼ਨ ਦੇ ਤਹਿਤ ਦੇਸ਼ ਦੇ 11 ਪ੍ਰਮੁੱਖ ਸਰੋਂ ਉਤਪਾਦਕ ਸੂਬਿਆਂ ਦੇ 368 ਜ਼ਿਲਿਆਂ ’ਚ ਸਰੋਂ ਦੀ ਖੇਤੀ ’ਤੇ ਜ਼ੋਰ ਦਿੱਤਾ ਗਿਆ ਹੈ।
ਮੰਤਰਾਲਾ ਦੇ ਅੰਕੜਿਆਂ ਮੁਤਾਬਕ ਚਾਲੂ ਫਸਲ ਸਾਲ ’ਚ ਦੇਸ਼ ਭਰ ’ਚ ਸਰੋਂ ਦੀ ਬਿਜਾਈ ਕਰੀਬ 74 ਲੱਖ ਹੈਕਟੇਅਰ ’ਚ ਹੋਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 7 ਫੀਸਦੀ ਤੋਂ ਜ਼ਿਆਦਾ ਹੈ। ਰਾਜਸਥਾਨ ਦੇ ਕਾਰੋਬਾਰ ਉੱਤਮਚੰਦ ਨੇ ਦੱਸਿਆ ਕਿ ਸਰੋਂ ਦਾ ਰੇਟ ਕਾਫੀ ਉੱਚਾ ਰਿਹਾ ਹੈ। ਲਿਹਾਜਾ ਚੰਗਾ ਰੇਟ ਮਿਲਣ ਦੀ ਉਮੀਦ ’ਚ ਕਿਸਾਨਾਂ ਨੇ ਸਰੋਂ ਦੀ ਖੇਤੀ ਕੀਤੀ ਹੈ। ਖੇਤੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ ਫਸਲ ਸਾਲ 2019-20 ’ਚ 91.16 ਲੱਖ ਟਨ ਸੀ ਜਦੋਂ ਕਿ 2018-19 ’ਚ 92.56 ਲੱਖ ਟਨ ਸੀ।


Sanjeev

Content Editor

Related News