ਬੇਜੋਸ ਤੋਂ ਬਾਅਦ ਮਸਕ ਨਾਲ ਟਕਰਾਉਣ ਦੀ ਤਿਆਰ ''ਚ ਮੁਕੇਸ਼ ਅੰਬਾਨੀ!

02/24/2021 2:37:38 PM

ਨਵੀਂ ਦਿੱਲੀ- ਵਿਸ਼ਵ ਦੇ ਸਭ ਤੋਂ ਵੱਡੇ ਅਮੀਰ ਜੈਫ ਬੇਜੋਸ ਅਤੇ ਭਾਰਤ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਵਿਚਕਾਰ ਭਾਰਤ ਦੇ ਈ-ਕਾਮਰਸ ਬਾਜ਼ਾਰ ਵਿਚ ਦਬਦਬੇ ਲਈ ਮੁਕਾਬਲਾ ਚੱਲ ਰਿਹਾ ਹੈ। ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਫਿਊਚਰ ਗਰੁੱਪ ਦੇ ਪ੍ਰਚੂਨ ਅਤੇ ਥੋਕ ਕਾਰੋਬਾਰ ਨੂੰ ਖ਼ਰੀਦਣ ਲਈ ਪਿਛਲੇ ਸਾਲ ਇਕ ਡੀਲ ਕੀਤੀ ਸੀ ਪਰ ਬੇਜੋਸ ਦੀ ਐਮਾਜ਼ੋਨ ਨੇ ਉਸ ਵਿਚ ਅੜਿੱਕਾ ਪਾ ਦਿੱਤਾ ਹੈ। ਫਿਲਹਾਲ ਇਹ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ।

ਮੁਕੇਸ਼ ਅੰਬਾਨੀ ਦਾ ਜ਼ੋਰ ਹੁਣ ਆਪਣੇ ਊਰਜਾ ਕਾਰੋਬਾਰ 'ਤੇ ਹੈ। ਦੇਸ਼ ਵਿਚ ਈ-ਕਾਰਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸੰਭਵਾਤ ਤੌਰ 'ਤੇ ਰਿਲਾਇੰਸ ਨੇ ਇਸ ਵਿਚ ਵੱਡੀ ਭੂਮਿਕਾ ਲਈ ਖ਼ੁਦ ਨੂੰ ਤਿਆਰ ਕਰ ਲਿਆ ਹੈ। ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਓ2ਸੀ (ਆਇਲ-ਟੂ-ਕੈਮੀਕਲ) ਕਾਰੋਬਾਰ ਨੂੰ ਵੱਖ ਕਰਨਾ ਇਸ ਦਿਸ਼ਾ ਵਿਚ ਵਧਾਇਆ ਗਿਆ ਕਦਮ ਹੈ।

ਮਸਕ ਨਾਲ ਸਿੱਧਾ ਮੁਕਾਬਲਾ
ਬੈਟਰੀ ਅਤੇ ਰੀਨਿਊਬੇਲ ਸਣੇ ਨਵੇਂ ਜ਼ਮਾਨੇ ਦੇ ਤੇਲ ਦਾ ਕਾਰੋਬਾਰ ਅਗਲੇ ਦਹਾਕੇ ਤੱਕ 50 ਅਰਬ ਡਾਲਰ ਹੋ ਜਾਣ ਦੇ ਅਨੁਮਾਨ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਰਿਲਾਇੰਸ ਇੰਡਸਟਰੀਜ਼ ਇਸ ਉਭਰਦੇ ਮੌਕੇ ਨੂੰ ਹਾਸਲ ਕਰਨ ਲਈ 15 ਅਰਬ ਡਾਲਰ ਤੱਕ ਨਿਵੇਸ਼ ਕਰ ਸਕਦੀ ਹੈ। ਜੇਕਰ ਰਿਲਾਇੰਸ ਇਨ੍ਹਾਂ ਸੈਕਟਰ ਵਿਚ ਉਤਰਦੀ ਹੈ ਤਾਂ ਉਸ ਦਾ ਸਿੱਧਾ ਮੁਕਾਬਲਾ ਐਲਨ ਮਸਕ ਨਾਲ ਹੋਵੇਗਾ।

ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੂੰ ਇਸ ਖੇਤਰ ਦਾ ਪੋਸਟਰ ਬੁਆਏ ਅਤੇ ਨਿਰਵਿਵਾਦ ਲੀਡਰ ਮੰਨਿਆ ਜਾਂਦਾ ਹੈ। ਬੈਟਰੀ ਅਤੇ ਸੋਲਰ ਪੈਨਲ ਤੋਂ ਉਹ ਅਰਬਾਂ ਦੀ ਕਮਾਈ ਕਰ ਰਹੇ ਹਨ। ਹਾਲਾਂਕਿ, ਅੰਬਾਨੀ ਨੇ ਅਜੇ ਤੱਕ ਆਪਣੀ ਯੋਜਨਾ ਦਾ ਪੂਰਾ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਐਨਰਜ਼ੀ ਸਟੋਰੇਜ ਵਿਚ ਭਾਰੀ ਨਿਵੇਸ਼ ਕਰ ਸਕਦੇ ਹਨ।


Sanjeev

Content Editor

Related News