ਲਿਊਪਿਨ, ਸੰਨ ਫਾਰਮਾ ਨੇ ਅਮਰੀਕੀ ਬਾਜ਼ਾਰ ਤੋਂ ਵਾਪਸ ਮੰਗਾਈਆਂ ਆਪਣੀਆਂ ਦਵਾਈਆਂ

04/26/2021 11:03:25 AM

ਨਵੀਂ ਦਿੱਲੀ-  ਲਿਊਪਿਨ, ਸੰਨ ਫਾਰਮਾ ਅਤੇ ਜ਼ੁਬਿਲੈਂਟ ਕੈਡਿਸਟਾ ਅਮਰੀਕੀ ਬਾਜ਼ਾਰ ’ਚ ਆਪਣੀਆਂ ਵੱਖ-ਵੱਖ ਦਵਾਈਆਂ ਨੂੰ ਵਾਪਸ ਮੰਗਵਾ ਰਹੀਆਂ ਹਨ। ਕੰਪਨੀਆਂ ਵੱਖ-ਵੱਖ ਕਾਰਨਾਂ ਕਰ ਕੇ ਇਨ੍ਹਾਂ ਦਵਾਈਆਂ ਨੂੰ ਵਾਪਸ ਮੰਗਵਾ ਰਹੀਆਂ ਹਨ।

ਅਮਰੀਕਾ ਦਵਾਈਆਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਅਮਰੀਕਾ ਦੇ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਯੂ. ਐੱਸ. ਐੱਫ. ਡੀ. ਏ.) ਦੀ ਤਾਜ਼ਾ ਰਿਪੋਰਟ ਮੁਤਾਬਕ ਲਿਊਪਿਨ ਅਮਰੀਕਾ ਸਥਿਤ ਇਕਾਈ ਸੇਫਪ੍ਰਾਜ਼ਿਲ ਦੀਆਂ 17,814 ਸ਼ੀਸ਼ੀਆਂ ਨੂੰ ਬਾਜ਼ਾਰ ਤੋਂ ਵਾਪਸ ਮੰਗਵਾ ਰਹੀ ਹੈ। ਇਸ ਦਵਾਈ ਦੀ ਵਰਤੋਂ ਕੰਨ, ਚਮੜੀ ਅਤੇ ਹੋਰ ਕਿਸਮ ਦੇ ਕੀਟਾਣੂ ਇਨਫੈਕਸ਼ਨ ਦੇ ਇਲਾਜ ’ਚ ਕੀਤੀ ਜਾਂਦੀ ਹੈ। ਯੂ. ਐੱਸ. ਐੱਫ. ਡੀ. ਏ. ਨੇ ਕਿਹਾ ਕਿ ਕੰਪਨੀ ਇਸ ਦਵਾਈ ਦੀ ਪ੍ਰਭਾਵਿਤ ਖੇਪ ਨੂੰ ਬਾਜ਼ਾਰ ਤੋਂ ਵਾਪਸ ਮੰਗਵਾ ਰਹੀ ਹੈ।

ਯੂ. ਐੱਸ. ਐੱਫ. ਡੀ. ਏ. ਨੇ ਕਿਹਾ ਹੈ ਕਿ ਸੰਨ ਫਾਰਮਾ ਆਪਣੀ ਸ਼ੂਗਰ ਦੇ ਇਲਾਜ ’ਚ ਕੰਮ ਆਉਣ ਵਾਲੀ ਦਵਾਈ ਰਿਓਮੇਟ ਦੀਆਂ 13,834 ਸ਼ੀਸ਼ੀਆਂ ਨੂੰ ਬਾਜ਼ਾਰ ਤੋਂ ਵਾਪਸ ਮੰਗਵਾ ਰਹੀ ਹੈ। ਇਸ ਦਵਾਈ ਦੀ ਪ੍ਰਭਾਵਿਤ ਖੇਪ ਨੂੰ ਅਮਰੀਕਾ ਦੇ ਨਿਊ ਜਰਸੀ ਸਥਿਤ ਸੰਨ ਫਾਮਾਸਿਊਟੀਕਲ ਇੰਡਸਟਰੀਜ਼ ਇੰਕ ਨੇ ਬਾਜ਼ਾਰ ’ਚ ਉਤਾਰਿਆ ਹੈ। ਅਮਰੀਕਾ ਸਥਿਤ ਇਕ ਹੋਰ ਕੰਪਨੀ ਜ਼ੁਬਿਲੈਂਟ ਕੈਡਿਸਟਾ ਫਾਰਮਾਸਿਊਟੀਕਲਸ ਵੀ ਆਪਣੀਆਂ 12,192 ਸ਼ੀਸ਼ੀਆਂ ਨੂੰ ਬਾਜ਼ਾਰ ਤੋਂ ਵਾਪਸ ਮੰਗਵਾ ਰਹੀ ਹੈ। ਇਸ ਦਵਾਈ ’ਚ ਕੁੱਝ ਕਮੀ ਰਹਿ ਗਈ ਹੈ।


Sanjeev

Content Editor

Related News