ਲੋਨ ਲੈਣ ਵਾਲਿਆਂ ਦੀ ਗਿਣਤੀ ਵਧੀ, ਫਰਵਰੀ ’ਚ 6.6 ਫੀਸਦੀ ਰਿਹਾ ਬੈਂਕ ਕ੍ਰੈਡਿਟ ਗ੍ਰੋਥ ਰੇਟ

03/07/2021 10:03:29 AM

ਨਵੀਂ ਦਿੱਲੀ– ਇੰਡਸਟ੍ਰੀਜ਼ ਸਮੇਤ ਦੇਸ਼ ’ਚ ਹੁਣ ਜ਼ਿਆਦਾਤਰ ਲੋਕ ਬੈਂਕਾਂ ਤੋਂ ਲੋਨ ਲੈ ਰਹੇ ਹਨ, ਇਸ ਦੇ ਕਾਰਣ ਬੈਂਕ ਕ੍ਰੈਡਿਟ ਗ੍ਰੋਥ ’ਚ ਹੁਣ ਸੁਧਾਰ ਹੋਣ ਲੱਗਾ ਹੈ। ਫਰਵਰੀ 2021 ’ਚ ਬੈਂਕ ਕ੍ਰੈਡਿਟ ਗ੍ਰੋਥ 6.6 ਫੀਸਦੀ ਰਹੀ ਜਦੋਂ ਕਿ ਪਿਛਲੇ ਸਾਲ ਇਹ 6.4 ਫੀਸਦੀ ਸੀ। ਮਾਰਕੀਟ ਮਾਹਾਰਾਂ ਦਾ ਕਹਿਣਾ ਹੈ ਕਿ ਇਹ ਅਰਥਵਿਵਸਥਾ ’ਚ ਰਿਕਵਰੀ ਹੋਣ ਦਾ ਸੰਕੇਤ ਹੈ ਅਤੇ ਅਰਥਵਿਵਸਥਾ ਹੁਣ ਕੋਰੋਨਾ ਦੇ ਪ੍ਰਭਾਵ ਤੋਂ ਬਾਹਰ ਆਉਣ ਲੱਗੀ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਅਪ੍ਰੈਲ 2020 ’ਚ ਬੈਂਕ ਕ੍ਰੈਡਿਟ ਗ੍ਰੋਥ 5.26 ਫੀਸਦੀ ’ਤੇ ਆ ਗਈ ਸੀ।

ਤੁਹਾਨੂੰ ਦੱਸ ਦਈਏ ਕਿ ਬੈਂਕ ਕ੍ਰੈਡਿਟ ਗ੍ਰੋਥ ਦਾ ਮਤਲਬ ਬੈਂਕਾਂ ਵਲੋਂ ਕੰਪਨੀਆਂ, ਬਿਜ਼ਨੈੱਸਮੈਨ ਜਾਂ ਆਮ ਲੋਕਾਂ ਨੂੰ ਦਿੱਤੇ ਜਾਣ ਵਾਲੇ ਉਧਾਰ ਤੋਂ ਹੈ। ਯਾਨੀ ਲੋਨ ’ਚ ਗ੍ਰੋਥ ਕ੍ਰੈਡਿਟ ਉਦੋਂ ਵਧਦਾ ਹੈ ਜਦੋਂ ਇੰਡਸਟ੍ਰੀਅਲ ਰਿਫਾਰਮ ਹੁੰਦੇ ਹਨ। ਲੋਕ ਬੈਂਕ ਤੋਂ ਜਿੰਨਾ ਕਰਜ਼ਾ ਲੈਂਦੇ ਹਨ, ਬੈਂਕ ਕ੍ਰੈਡਿਟ ਗ੍ਰੋਥ ਓਨੀਂ ਹੀ ਜ਼ਿਆਦਾ ਵਧਦੀ ਹੈ। ਕੇਅਰ ਰੇਟਿੰਗ ਦੀ ਰਿਪੋਰਟ ਮੁਤਾਬਕ 12 ਫਰਵਰੀ ਨੂੰ ਖਤਮ ਹੋਏ ਪੰਦਰਵਾੜੇ ’ਚ ਬੈਂਕ ਕ੍ਰੈਡਿਟ ਗ੍ਰੋਥ 6.6 ਫੀਸਦੀ ਰਹੀ ਜਦੋਂ ਕਿ ਪ੍ਰੀ-ਕੋਵਿਡ ਟਾਈਮ ’ਚ ਇਹ 6.5 ਤੋਂ 7.2 ਫੀਸਦੀ ਦੇ ਦਰਮਿਆਨ ਸੀ।

ਰਿਪੋਰਟ ਮੁਤਾਬਕ 31 ਦਸੰਬਰ 2020 ਨੂੰ ਖਤਮ ਹੋਈ ਤਿਮਾਹੀ ’ਚ ਦੇਸ਼ ਦੇ ਬੈਂਕਾਂ ਨੇ ਕੁਲ 105 ਲੱਖ ਕਰੋੜ ਰੁਪਏ ਦੇ ਲੋਨ ਵੰਡੇ ਸਨ। ਉਥੇ ਹੀ 29 ਜਨਵਰੀ ਨੂੰ ਖਤਮ ਹੋਏ ਪੰਦਰਵਾੜੇ ’ਚ ਵੀ ਇੰਨੀ ਹੀ ਰਾਸ਼ੀ ਦੇ ਲੋਨ ਦਿੱਤੇ ਗਏ ਸਨ ਪਰ 12 ਫਰਵਰੀ ਨੂੰ ਖਤਮ ਪੰਦਰਵਾੜੇ ’ਚ ਬੈਂਕਾਂ ਵਲੋਂ ਲੋਨ ਵੰਡਣ ਦੀ ਰਾਸ਼ੀ ਵਧ ਕੇ 107 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ। ਜਨਵਰੀ 2021 ’ਚ ਖੇਤੀਬਾੜੀ ਨਾਲ ਜੁੜੇ ਖੇਤਰਾਂ ਨੂੰ ਬੈਂਕਾਂ ਤੋਂ 9.5 ਫੀਸਦੀ ਲੋਨ ਮਿਲੇ। ਉਥੇ ਹੀ ਰਿਟੇਲ ਸੇਗਮੈਂਟ ਨੂੰ ਕੁਲ ਲੋਨ ਦਾ 20 ਫੀਸਦੀ, ਇੰਡਸਟ੍ਰੀਅਲ ਸੈਕਟਰ ਨੂੰ 29.6 ਫੀਸਦੀ ਅਤੇ ਸਰਵਿਸ ਸੈਕਟਰ ਨੂੰ 28 ਫੀਸਦੀ ਲੋਨ ਮਿਲੇਗਾ।

Sanjeev

This news is Content Editor Sanjeev