ਥਾਈਲੈਂਡ, ਵੀਅਤਨਾਮ, ਮਲੇਸ਼ੀਆ ਤੋਂ ਆਉਣ ਵਾਲੇ ਇਸ ਮਾਲ ਦੀ ਜਾਂਚ ਸ਼ੁਰੂ

09/29/2020 6:06:06 PM

ਨਵੀਂ ਦਿੱਲੀ— ਭਾਰਤ ਨੇ ਘਰੇਲੂ ਨਿਰਮਾਤਾਵਾਂ ਤੋਂ ਸ਼ਿਕਾਇਤਾਂ ਮਿਲਣ ਪਿੱਛੋਂ ਥਾਈਲੈਂਡ, ਵੀਅਤਨਾਮ, ਮਲੇਸ਼ੀਆ ਤੋਂ ਆਉਣ ਵਾਲ ਏ. ਸੀ. ਅਤੇ ਫਰਿੱਜਾਂ ਵਿਚ ਇਸਤੇਮਾਲ ਹੋਣ ਵਾਲੀ ਤਾਂਬੇ ਦੀ ਟਿਊਬ ਤੇ ਪਾਈਪ ਦੀ ਸਬਸਿਡੀਯੁਕਤ ਦਰਾਦਮ 'ਚ ਕਥਿਤ ਤੇਜ਼ੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਬੰਬੇ ਮੈਟਲ ਐਕਸਚੇਂਜ (ਬੀ. ਐੱਮ. ਈ.) ਨੇ ਇਸ ਸਬੰਧ ਵਿਚ ਡਾਇਰੈਕਟੋਰੇਟ ਜਨਰਲ ਟਰੇਡ ਟਰੀਟਮੈਂਟ (ਡੀਜੀਟੀਆਰ) ਨੂੰ ਇਕ ਮੰਗ ਪੱਤਰ ਦਿੱਤਾ ਸੀ।

ਇਸ ਵਿਚ ਕਿਹਾ ਗਿਆ ਹੈ ਕਿ ਮਲੇਸ਼ੀਆ, ਥਾਈਲੈਂਡ ਅਤੇ ਵੀਅਤਨਾਮ ਤੋਂ ਇਨ੍ਹਾਂ ਉਤਪਾਦਾਂ ਦੀ ਦਰਾਮਦ ਵਧਣ ਕਾਰਨ ਉਨ੍ਹਾਂ ਦਾ ਘਰੇਲੂ ਉਤਪਾਦਨ ਵਿਚ ਭਾਰੀ ਗਿਰਾਵਟ ਆਈ ਹੈ।ਬੀ. ਐੱਮ. ਈ. ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਵਿਚ ਤਾਂਬੇ ਦੀਆਂ ਟਿਊਬਾਂ ਅਤੇ ਪਾਈਪਾਂ ਦੇ ਉਤਪਾਦਕਾਂ ਨੂੰ ਸਬਸਿਡੀਆਂ ਅਤੇ ਹੋਰ ਲਾਭ” ਉਪਲਬਧ ਹਨ, ਇਸੇ ਕਰਕੇ ਇਨ੍ਹਾਂ ਨੂੰ ਵੱਡੀ ਮਾਤਰਾ ਵਿਚ ਆਯਾਤ ਕੀਤਾ ਜਾ ਰਿਹਾ ਹੈ।

ਬੀ.ਐੱਮ.ਈ, ਦੇਸ਼ ਵਿਚ ਗੈਰ-ਲੋਹੇ ਧਾਤਾਂ ਦੇ ਵਪਾਰ ਅਤੇ ਉਦਯੋਗ ਦੀ ਇਕ ਸਰਬੋਤਮ ਸੰਸਥਾ ਹੈ ਜੋ ਦੇਸ਼ ਵਿਚ ਲਗਭਗ 50 ਤਾਂਬੇ ਦੇ ਟਿਊਬਾਂ ਅਤੇ ਪਾਈਪਾਂ ਦੇ ਨਿਰਮਾਤਾ ਦੀ ਨੁਮਾਇੰਦਗੀ ਕਰਦਾ ਹੈ. ਡੀਜੀਟੀਆਰ ਨੋਟੀਫਿਕੇਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਡਾਇਰੈਕਟੋਰੇਟ ਨੂੰ ਪਿਛਲੇ ਚਾਰ ਸਾਲਾਂ ਤੋਂ ਇਸ ਸਬੰਧ ਵਿਚ ਕਸਟਮ ਵਿਭਾਗ ਤੋਂ ਆਯਾਤ ਦਾ ਅੰਕੜਾ ਵੀ ਮਿਲਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਸਮੇਂ ਦੌਰਾਨ ਮੁੱਖ ਤੌਰ 'ਤੇ ਮਲੇਸ਼ੀਆ, ਥਾਈਲੈਂਡ ਅਤੇ ਵੀਅਤਨਾਮ ਤੋਂ ਦਰਾਮਦ ਵਿਚ ਵਾਧਾ ਹੋਇਆ ਹੈ।


Sanjeev

Content Editor

Related News