ਭਾਰਤ ’ਚ ਤਕਨੀਕੀ ਖੇਤਰ ’ਚ ਆ ਸਕਦੈ 375 ਅਰਬ ਡਾਲਰ ਦਾ ਉਛਾਲ

11/12/2020 10:51:54 PM

ਮੁੰਬਈ– ਭਾਰਤ ’ਚ 375 ਅਰਬ ਡਾਲਰ ਦਾ ਤਕਨੀਕੀ ਉਛਾਲ ਆਉਣ ਦੀ ਸੰਭਾਵਨਾ ਬਣ ਗਈ ਹੈ। ਇਹ ਗੱਲ ਬਲੂਮਬਰਗ ਇੰਟੈਲੀਜੈਂਸ ਇਕੁਇਟੀ ਦੇ ਰਣਨੀਤੀਕਾਰ ਗੌਰਵ ਪਟਨਾਂਕਰ ਅਤੇ ਮਾਈਕਲ ਕੈਸਪਰ ਨੇ ਆਖੀ ਹੈ।

ਮੌਜੂਦਾ ਹਾਲਾਤ ਦੇ ਉਲਟ ਇਹ ਗੱਲ ਨੋਟ ਕੀਤੀ ਗਈ ਹੈ ਕਿ ਨੀਤੀ, ਲਾਭਾਂਸ਼ ਅਤੇ ਤਾਲਮੇਲ ਨਾਲ ਭਾਰਤ ਦੀ ਤਕਨੀਕੀ ਇੰਡਸਟਰੀ, ਰੈਗੁਲੇਟਰਾਂ ਅਤੇ ਸਰਕਾਰ ਨੇ ਮਿਲ ਕੇ ਅਜਿਹੇ ਹਾਲਾਤ ਬਣਾਏ ਹਨ ਕਿ ਹੁਣ ਦੇਸ਼ ’ਚ 375 ਅਰਬ ਡਾਲਰ ਦਾ ਉਛਾਲ ਤਕਨੀਕੀ ਖੇਤਰ ’ਚ ਆ ਸਕਦਾ ਹੈ। ਖਪਤ, ਰਿਵਾਇਤੀ ਇੰਡਸਟਰੀ ਅਤੇ ਫਿਨਟੈੱਕ ਦੇ ਡਿਜਿਟੀਲਾਈਜੇਸ਼ਨ ਹੋਣ ਕਾਰਣ ਭਾਰਤ ’ਚ ਕੋਵਿਡ-19 ਤੋਂ ਬਾਅਦ ਦੇ ਹਾਲਾਤ ’ਚ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ।

ਜੇਕਰ ਭਾਰਤ ਨੇ ਟੀਮ ਦੀ ਡਿਜੀਟਲ ਮਾਰਕੀਟ ਕੈਪ ਨੂੰ ਕਾਬੂ ਕੀਤਾ ਤਾਂ ਦੇਸ਼ ’ਚ 375 ਅਰਬ ਡਾਲਰ ਦੇ ਮੌਕੇ ਪੈਦਾ ਹੋਣਗੇ। ਰਿਲਾਇੰਸ, ਹੈਪੀਐਸਟ ਮਾਇੰਡਸ ਅਤੇ ਰੂਟ ਮੋਬਾਈਲ ਵਰਗੇ ਆਈ. ਪੀ. ਓ. ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ। ਭਾਰਤ ਦਾ ਤਕਨੀਕੀ ਖੇਤਰ ਵਧੇਰੇ ਕਰ ਕੇ ਆਈ. ਟੀ. ਸੇਵਾਵਾਂ ਨੂੰ ਬਰਾਮਦ ਕਰਦਾ ਹੈ। ਇਨ੍ਹਾਂ ਦੀ ਖਪਤ ਇੱਥੇ ਆਪਣੇ ਦੇਸ਼ ’ਚ ਮੁੱਖ ਰੂਪ ਨਾਲ ਫਿਜ਼ੀਕਲ ਹੀ ਹੈ। ਕੋਵਿਡ-19 ਅਤੇ ਤਕਨੀਕੀ ਨੈਸ਼ਨਲਿਜ਼ਮ ਦਰਮਿਆਨ ਦੁਨੀਆ ਭਰ ’ਚ ਕਈ ਤਰ੍ਹਾਂ ਦੇ ਨਵੇਂ ਮੌਕੇ ਪੈਦਾ ਹੋਏ। ਲੋਕਾਂ ਨੇ ਇਕ ਵੱਖਰੀ ਤਰ੍ਹਾਂ ਦੀ ਧਾਰਨਾ ਵੀ ਵੇਖੀ। ਇਸ ਸਮੇਂ ਡਿਜੀਟਲ ਖਪਤ ਪਲੇਟਫਾਰਮ ਜਿਵੇਂ ਐਮਾਜ਼ੋਨ ਅਤੇ ਫਲਿੱਪਕਾਰਟ ਹਨ, ਦਾ ਵਧੇਰੇ ਕਾਰੋਬਾਰ ਵਿਦੇਸ਼ਾਂ ’ਚ ਜਾਂ ਨਿੱਜੀ ਬਾਜ਼ਾਰ ’ਚ ਹੈ। ਇੱਥੇ ਹੁਣ ਤਬਦੀਲੀ ਹੋਣ ਦੀ ਸੰਭਾਵਨਾ ਹੈ।


Sanjeev

Content Editor

Related News