ਇਫਕੋ ਟੋਕਿਓ ਜਨਰਲ ਬੀਮਾ ਇੱਥੇ ਆਕਸੀਜਨ ਪਲਾਂਟ ਲਾਉਣ ''ਚ ਦੇਵੇਗੀ ਮਦਦ

05/08/2021 6:48:29 PM

ਨਵੀਂ ਦਿੱਲੀ- ਇਫਕੋ ਟੋਕਿਓ ਜਨਰਲ ਬੀਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਆਕਸੀਜਨ ਦੀ ਸਪਲਾਈ ਵਧਾਉਣ ਵਿਚ ਮਦਦ ਕਰੇਗੀ।

ਇਫਕੋ ਟੋਕਿਓ ਜਨਰਲ ਬੀਮਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਹਰਿਆਣਾ ਦੇ ਗੁਰੂਗ੍ਰਾਮ ਵਿਚ ਇਕ ਆਕਸੀਜਨ ਪਲਾਂਟ ਲਾਉਣ ਵਿਚ ਜ਼ਿਲ੍ਹਾ ਪ੍ਰਾਸ਼ਸਨ ਨੂੰ ਆਰਥਿਕ ਸਹਿਯੋਗ ਦੇਵੇਗੀ।

ਕੰਪਨੀ ਨੇ ਗੁਰੂਗ੍ਰਾਮ ਜ਼ਿਲ੍ਹੇ ਲਈ 20 ਆਕਸੀਜਨ ਕੰਸਟ੍ਰੇਟਰਸ ਵੀ ਦਾਨ ਕੀਤੇ ਹਨ। ਇਫਕੋ ਟੋਕੀਓ ਦੀ ਪ੍ਰਬੰਧਕ ਨਿਰਦੇਸ਼ ਅਨਾਮਿਕਾ ਰਾਇ ਰਾਸ਼ਟਰਵਰ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਮਾਮਲਿਆਂ ਦੀ ਵਧਦੀ ਗਿਣਤੀ ਕਾਰਨ ਹਸਪਤਾਲ ਮੈਡੀਕਲ ਆਕਸਜੀਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਕੰਪਨੀ ਵੱਲੋਂ ਚੁੱਕੇ ਗਏ ਇਸ ਛੋਟੇ ਕਦਮ ਨਾਲ ਲੋਕਾਂ ਨੂੰ ਮਹਾਮਾਰੀ ਨਾਲ ਲੜਨ ਵਿਚ ਮਦਦ ਮਿਲੇਗੀ। ਗੌਰਤਲਬ ਹੈ ਕਿ ਦੇਸ਼ ਵਿਚ ਇਕ ਦਿਨ ਵਿਚ ਕੋਵਿਡ ਦੇ ਰਿਕਾਰਡ 4,187 ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 2,38,270 'ਤੇ ਪਹੁੰਚ ਗਈ ਹੈ। ਉੱਥੇ ਹੀ 4,01,078 ਨਵੇਂ ਮਾਮਲੇ ਆਉਣ ਤੋਂ ਬਾਅਦ ਸੰਕਰਮਣ ਦੇ ਕੁੱਲ ਮਾਮਲੇ ਵੱਧ ਕੇ 2,18,92,676 ਹੋ ਗਏ ਹਨ।


Sanjeev

Content Editor

Related News